ਰਾਜਦੇਵ ਸਿੰਘ ਖਾਲਸਾ ਨੇ ਸੁਖਬੀਰ ਬਾਦਲ ਦੀ ਰਾਮ ਰਹੀਮ ਨਾਲ ਅਕਸੈ ਕੁਮਾਰ ਦੇ ਘਰ ਹੋਈ ਮੀਟਿੰਗ ਦਾ ਸਬੂਤ SIT ਸੌਂਪੇ

ਮੌਕੇ ਦੇ ਗਵਾਹ ਦਾ ਵੀ ਐਸ.ਆਈ.ਟੀ (SIT) ਕੋਲ ਕੀਤਾ ਖੁਲਾਸਾ

ਬਰਨਾਲਾ, 7 ਦਸੰਬਰ (ਜਗਸੀਰ ਸਿੰਘ ਸੰਧੂ) : ਸਾਬਕਾ ਮੈਂਬਰ ਪਾਰਲੀਮੈਂਟ ਸ੍ਰ: ਰਾਜਦੇਵ ਸਿੰਘ ਖਾਲਸਾ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ ਕੋਲ ਅੱਜ ਬਿਆਨ ਦਰਜ ਕਰਵਾਏ ਹਨ ਕਿ ਸੁਖਬੀਰ ਬਾਦਲ ਨੇ ਮੁੰਬਈ ਵਿਖੇ ਫਿਲਮੀ ਐਕਟਰ ਅਕਸੈ ਕੁਮਾਰ ਦਾ ਘਰ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਣ ਸਬੰਧੀ ਸੌਦਾ ਸਾਧ ਨਾਲ ਵਿਸੇਸ ਮੀਟਿੰਗ ਕੀਤੀ ਸੀ, ਜਿਸ ਵਿੱਚ ਗਿਆਨੀ ਗੁਰਮੁੱਖ ਸਿੰਘ ਨੂੰ ਪੰਜਾਬ ਤੋਂ ਬੁਲਾਇਆ ਗਿਆ ਸੀ। ਇਸ ਮੀਟਿੰਗ ਸਬੰਧੀ ਸ੍ਰ: ਖਾਲਸਾ ਨੇ ਆਪਣੇ ਉਸ ਸੂਤਰ ਦਾ ਜਿਕਰ ਵੀ ਐਸ.ਆਈ.ਟੀ ਕੋਲ ਕੀਤਾ ਹੈ, ਜੋ ਇਸ ਮੀਟਿੰਗ ਦਾ ਚਸ਼ਮਦੀਦ ਗਵਾਹ ਹੈ।

ਐਸ.ਆਈ.ਟੀ ਦੇ 2 ਮੈਂਬਰਾਂ ਡੀ.ਐਸ.ਪੀ ਸ੍ਰੀ ਵਿਭੋਰ ਕੁਮਾਰ ਅਤੇ ਇੰਸਪੈਕਟਰ ਅਨਿਲ ਭਨੋਟ ਨੂੰ ਆਪਣਾ ਲਿਖਤੀ ਬਿਆਨ ਦੇਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਐਮ.ਪੀ. ਸ੍ਰ: ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੇ ਤਾਂ ਤਿੰਨ ਸਾਲ ਪਹਿਲਾਂ ਹੀ ਇਸ ਦਾ ਮੀਟਿੰਗ ਦਾ ਖੁਲਾਸਾ ਕਰ ਦਿੱਤਾ ਸੀ। ਸ੍ਰ: ਖਾਲਸਾ ਨੇ ਦੱਸਿਆ ਕਿ ਉਹਨਾਂ ਨੇ ਅਕਸੈ ਕੁਮਾਰ ਦੇ ਘਰ ਹੋਈ ਇਸ ਮੀਟਿੰਗ ਦੇ ਸਬੂਤ ਐਸ.ਆਈ.ਟੀ ਨੂੰ ਸੌਂਪ ਦਿੱਤੇ ਹਨ ਅਤ ਆਪਣੇ ਉਸ ਸੂਤਰ ਦਾ ਵੀ ਐਸ.ਆਈ.ਟੀ ਟੀਮ ਨੂੰ ਨਾਮ ਦੱਸ ਦਿੱਤਾ ਹੈ, ਜੋ ਇਸ ਮੀਟਿੰਗ ਦਾ ਚਸ਼ਮਦੀਦ ਗਵਾਹ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਜੇਕਰ ਇਸ ਮੀਟਿੰਗ ਸਬੰਧੀ ਕੋਈ ਝੂਠੀ ਗੱਲ ਨਿਕਲਦੀ ਹੈ ਤਾਂ ਬਾਦਲ ਉਹਨਾਂ 'ਤੇ ਮਾਣਹਾਨੀ ਦਾ ਦਾਅਵਾ ਕਰ ਸਕਦੇ ਹਨ।

ਉਹਨਾਂ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕੋਈ ਵੀ ਦੋਸ਼ੀ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਨਹੀਂ ਕਰਦਾ, ਇਸ ਲਈ ਸੁਖਬੀਰ ਬਾਦਲ ਜਾਂ ਅਕਸੈ ਕੁਮਾਰ ਦੇ ਮੁਕਰਨ ਨਾਲ ਕੋਈ ਫਰਕ ਨਹੀਂ ਪੈਣਾ। ਸ੍ਰ: ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਸਿੱਟ ਦੇ ਮੁੱਖੀ ਪੁਲਸ ਅਫਸਰਾਂ ਦੀ ਈਮਾਨਦਾਰੀ 'ਤੇ ਤਾਂ ਕੋਈ ਸ਼ੱਕ ਨਹੀਂ, ਪਰ ਕੈਪਟਨ ਸਰਕਾਰ 'ਤੇ ਕੋਈ ਯਕੀਨ ਨਹੀਂ ਹੈ ਕਿ ਬਾਦਲਾਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ। ਇਸ ਮੌਕੇ ਸ੍ਰ: ਖਾਲਸਾ ਨਾਲ ਐਡਵੋਕੇਟ ਜਤਿੰਦਰਪਾਲ ਉਗੋਕੇ, ਅਵਤਾਰ ਸਿੰਘ ਸੰਧੂ ਅਤੇ ਹੋਰ ਵੀ ਕਈ ਵਕੀਲ ਹਾਜਰ ਸਨ। 

Unusual
Parkash Singh Badal
Sukhbir Badal
Akshay Kumar
Dera Sacha Sauda
gurmeet ram rahim

Click to read E-Paper

Advertisement

International