ਨਹੀਂ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ 'ਜਾਰਜ ਐੱਚ ਬੁਸ਼'

ਨਿਊਯਾਰਕ 1 ਦਸੰਬਰ (ਏਜੰਸੀਆਂ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ 94 ਸਾਲ ਦੀ ਉਮਰ ਚ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਇਸ ਗੱਲ ਦਾ ਐਲਾਨ ਕੀਤਾ। ਪਰਿਵਾਰ ਦੇ ਬੁਲਾਰੇ ਮੈਕਗ੍ਰੇਥ ਨੇ ਦੱਸਿਆ ਕਿ ਪਤਨੀ ਬਰਬਰਾ ਬੁਸ਼ ਦੀ ਮੌਤ ਦੇ ਕਰੀਬ ਅੱਠ ਮਹੀਨੇ ਬਾਅਦ ਸ਼ੁੱਕਰਵਾਰ ਦੀ ਰਾਤ ਦਸ ਵਜੇ ਉਨ੍ਹਾਂ ਨੇ ਆਖਰੀ ਸ਼ਾਹ ਲਿਆ। ਉਨ੍ਹਾਂ ਦੇ ਬੇਟੇ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦਾ ਬਿਆਨ ਪਰਿਵਾਰ ਦੇ ਬੁਲਾਰੇ ਨੇ ਟਵੀਟ ਤੇ ਜਾਰੀ ਕੀਤਾ। ਇਸ ਚ ਕਿਹਾ ਗਿਆ ਕਿ ਜੇਬ, ਨੇਲ, ਮਾਰਵਿਨ, ਦੋਰੋ ਅਤੇ ਮੈਂ ਇਸ ਗੱਲ ਦਾ ਐਲਾਨ ਕਰਦੇ ਹੋਏ ਕਾਫੀ ਦੁੱਖੀ ਹਾਂ ਕਿ 94 ਸਾਲ ਦੇ ਬਾਅਦ ਸਾਡੇ ਪਿਤਾ ਨਹੀਂ ਰਹੇ। ਇਸ ਚ ਅੱਗੇ ਕਿਹਾ ਗਿਆ ਕਿ ਜਾਰਜ ਐਚ ਡਬਲਿਊ ਬੁਸ਼ ਇਕ ਚੰਗੇ ਚਰਿੱਤਰ ਦੇ ਵਿਅਕਤੀ ਸਨ ਜੋ ਇਕ ਬੇਟੇ ਅਤੇ ਬੇਟੀ ਲਈ ਵਧੀਆ ਪਿਤਾ ਸਨ।

Death
USA

International