ਮੋਰਚਾ ਪੁੱਜਾ ਸਫ਼ਲਤਾ ਦੇ ਸਿਖ਼ਰਲੇ ਟੰਬੇ ਤੇ

ਸਰਕਾਰ ਬਰਗਾੜੀ ਪਹੁੰਚਕੇ ਕਰ ਸਕਦੀ ਹੈ ਅੱਜ ਭਲਕੇ ਮੰਗਾਂ ਮੰਨਣ ਦਾ ਐਲਾਨ

ਸਰਕਾਰ ਦੀ ਨੀਤੀ ਤੇ ਨੀਅਤ ਐਤਵਾਰ ਨੂੰ ਹੋਵੇਗੀ ਸਾਫ਼

ਬਰਗਾੜੀ 6 ਦਸੰਬਰ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚਪਿਛਲੇ 189ਦਿਨਾ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਸਫ਼ਲਤਾ ਦੇ ਸਿਖਰਲੇ ਡੰਡੇ ਤੇ ਪੁੱਜ ਚੁੱਕਾ ਹੈ, ਪਿਛਲੇ ਦਿਨਾਂ ਤੋਂ ਸਰਕਾਰ ਵੱਲੋਂ ਮੋਰਚਾ ਸਮਾਪਤ ਕਰਵਾਉਣ ਲਈ ਮੰਗਾਂ ਮੰਨੇ ਜਾਣ ਦੀ ਚੱਲ ਰਹੀ ਚਰਚਾ ਅੱਜ ਉਸ ਮੌਕੇ ਸਪੱਸ਼ਟ ਰੂਪ ਵਿੱਚ ਸਾਹਮਣੇ ਆਈ ਜਦੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ,ਓਥੇ ਸਮੂੰਹ ਭਾਈਚਾਰਿਆਂ ਵੱਲੋਂ ਮੋਰਚੇ ਨੂੰ ਹੁਣ ਤੱਕ ਦਿੱਤੇ ਪੂਰਨ ਸਹਿਯੋਗ ਲਈ ਧੰਨਵਾਦ ਕਰਦਿਆਂ ਇਹ ਸੰਕੇਤ ਦਿੱਤਾ ਕਿ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਸਰਕਾਰ ਮੋਰਚੇ ਦੀਆਂ ਮੰਗਾਂ ਮੰਨਣ ਲਈ ਬਰਗਾੜੀ ਪੁੱਜ ਰਹੀ ਹੈ। ਉਨ੍ਹਾਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬੋਲਦਿਆਂ ਕਿਹਾ ਕਿ ਸਰਕਾਰ ਦੀ ਪਿਛਲੇ ਦਿਨਾਂ ਤੋਂ ਜਥੇਦਾਰ ਭਾਈ ਮੰਡ ਨਾਲ ਮੋਰਚੇ ਦੀਆਂ ਮੰਗਾਂ ਸਬੰਧੀ ਗੱਲਬਾਤ ਚੱਲ ਰਹੀ ਹੈ,ਜਿਸਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਕਿਸੇ ਵੀ ਦਿਨ ਮੋਰਚੇ ਵਿੱਚ ਪੁੱਜ ਕੇ ਮੰਗਾਂ ਮੰਨਣ ਦਾ ਐਲਾਨ ਕਰ ਸਕਦੀ ਹੈ।

ਮੋਰਚੇ ਵਿੱਚ ਅੱਜ ਪ੍ਰਕਾਸ਼ ਕਰਵਾਏ ਜਾ ਰਹੇ ਸ੍ਰੀ ਆਖੰਡ ਪਾਠ ਸਾਹਿਬ ਤੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਸ਼ਾਇਦ 9ਦਸੰਬਰ ਦਿਨ ਐਤਵਾਰ ਨੂੰ ਪਾਏ ਜਾ ਰਹੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੋਰਚੇ ਦੀ ਸਮਾਪਤੀ ਦੇ ਗੁਰੂ ਦਾ ਸੁਕਰਾਨਾ ਕਰਨ ਵਾਲੇ ਸਮਾਪਤੀ ਦੇ ਭੋਗ ਸਮਾਗਮ ਹੋ ਨਿੱਬੜਨ, ਭਾਵ 9ਦਸੰਬਰ ਨੂੰ ਹੀ ਸਰਕਾਰ ਵੱਲੋਂ ਬਰਗਾੜੀ ਆ ਕੇ ਮੰਗਾਂ ਮੰਨਣ ਦਾ ਐਲਾਨ ਕੀਤਾ ਜਾ ਸਕਦਾ ਹੈ। ਜਥੇਦਾਰ ਦਾਦੂਵਾਲ ਨੇ ਮੋਰਚੇ ਵੱਲੋਂ ਟਕਸਾਲਾ, ਸੰਪਰਦਾਵਾਂ, ਉਦਾਸੀਨ, ਨਿਰਮਲੇ, ਸੰਤ ਸਮਾਜ, ਪੰਥਕ ਜਥੇਬੰਦੀਆਂ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੇਤ ਸਮੂਹ ਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਇੰਨਾ ਦਿਨਾਂ ਵਿੱਚ ਮੋਰਚੇ ਦੇ ਆਖਰੀ ਪੜਾਅ ਤੇ ਵੱਧ ਚੜ ਕੇ ਬਰਗਾੜੀ ਪੁੱਜਣ ਦੀ ਅਪੀਲ ਵੀ ਕੀਤੀ ਹੈ। ਨੌਜਵਾਨ ਸਿੱਖ ਆਗੂ ਭਾਈ ਰਮਨਦੀਪ ਸਿੰਘ ਭੰਗਚਿੜੀ ਨੇ ਨੌਜਵਾਨਾਂ ਦੇ ਵੱਡੇ ਜੱਥੇ ਨਾਲ ਸਮੂਲੀਅਤ ਕਰਨ ਉਪਰੰਤ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਮੰਡ ਦੀ ਦ੍ਰਿੜਤਾ ਅਤੇ ਇਮਾਨਦਾਰੀ ਤੇ ਰੱਤੀ ਭਰ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ, ਸਗੋਂ ਸਮੁੱਚੀਆਂ ਪੰਥਕ ਧਿਰਾਂ ਨੂੰ ਇਸ ਨਾਜਕ ਮੋੜ ਤੇ ਜਥੇਦਾਰ ਮੰਡ ਦਾ ਸੁਹਿਰਦਤਾ ਨਾਲ ਸਾਥ ਦੇਣਾ ਚਾਹੀਦਾ ਹੈ।ਸਟੇਜ ਦੀ ਜੁੰਮੇਵਾਰੀ ਭਾਈ ਰਣਜੀਤ ਸਿੰਘ ਵਾਂਦਰ ਨੇ ਨਿਭਾਈ। ।

ਇਸ ਮੌਕੇ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ,,ਮੋਹਨ ਦਾਸ ਬਰਗਾੜੀ,ਬਾਬਾ ਰਾਜਾ ਰਾਜ ਸਿੰਘ ਤਰਨਾ ਦਲ ਅਰਬਾਂ ਖਰਬਾਂ,ਭਾਈ ਗਿਆਨ ਸਿੰਘ ਮੰਡ,ਜਗਦੀਪ ਸਿੰਘ ਭੁੱਲਰ,ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਕਾਕਾ,ਬੀਬੀ ਸਿਮਰਨਜੀਤ ਕੌਰ ਯੂ ਕੇ, ਬੀਬੀ ਜਸਵੀਰ ਕੌਰ, ਯਾਦਵਿੰਦਰ ਸਿੰਘ ਸੋਢੀ, ਕੌਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸਾਹੋਕੇ, ਕਾਕਾ ਸਿੰਘ ਰਣ ਸਿੰਘ ਵਾਲਾ, ਅਵਤਾਰ ਸਿੰਘ ਭਾਨੋਖੇੜੀ, ਮਹਿੰਦਰ ਸਿੰਘ ਸੈਦੋ, ਸਾਧੂ ਸਿੰਘ ਸਰਾਵਾਂ, ਸਰਪੰਚ ਬਲਦੇਵ ਸਿੰਘ, ਨਾਇਬ ਸਿੰਘ ਸਿਬੀਆ, ਦਰਸ਼ਨ ਸਿੰਘ ਕੋਟ ਦੁਨਾ, ਜਗਸੀਰ ਸਿੰਘ ਝੱਖੜਵਾਲਾ, ਦੇਸਾ ਸਿੰਘ ਰਤੀਆ, ਅਮੋਲਕ ਸਿੰਘ ਬਰਗਾੜੀ, ਬਲਜੀਤ ਸਿੰਘ ਨਿਆਮੀਵਾਲਾ, ਦਰਸ਼ਨ ਸਿੰਘ ਸਾਹੋਕੇ, ਜਸਵੀਰ ਕੌਰ ਬੁਰਜ ਹਰੀ, ਕੁਲਵਿੰਦਰ ਸਿੰਘ ਸਾਹਪੁਰ,ਹਾਕਮ ਸਿੰਘ ਮਲੂਕਾ, ਸਿਮਰਨ ਸਿੰਘ ਬਹਿਬਲ, ਰੂਪ ਸਿੰਘ ਮੱਲਕੇ, ਨਾਹਰ ਸਿੰਘ ਹੀਰੇ ਵਾਲਾ, ਰਣਯੋਧ ਸਿੰਘ, ਬੋਹੜ ਸਿੰਘ ਭੁੱਟੀਵਾਲਾ, ਸੁਖਦੇਵ ਸਿੰਘ ਡੱਲੇਵਾਲ, ਦਰਸ਼ਨ ਸਿੰਘ ਸੰਗਰਾਵਾ, ਸੁਖਦੇਵ ਸਿੰਘ ਅਜਿਤ ਗਿੱਲ, ਮਨਦੀਪ ਸਿੰਘ ਬਹਿਬਲ, ਬਿੰਦਰ ਸਿੰਘ, ਰਾਜਾ ਸਿੰਘ, ਅਮਰ ਸਿੰਘ, ਸੀਰਾ ਸਿੰਘ, ਬਰਗਾੜੀ, ਸਾਧੂ ਸਿੰਘ, ਕੁਲਵੰਤ ਸਿੰਘ,ਹਰਦੀਪ ਸਿੰਘ ਢੰਡੀ, ਮਨਦੀਪ ਸਿੰਘ ਢੰਡੀ, ਸੁਖਚੈਨ ਸਿੰਘ ਢੰਡੀ, ਸਤਨਾਮ ਸਿੰਘ ਢੰਡੀ, ਕੁਲਦੀਪ ਸਿੰਘ ਭਾਗੋਵਾਲ, ਬਾਬਾ ਦਿਆਲ ਦਾਸ, ਹਰਦੀਪ ਸਿੰਘ ਹਰੀ ਨੋ,ਭੂਰਾ ਸਿੰਘ ਗਗੜਾ,ਕਰਮਜੀਤ ਸਿੰਘ ਰਾਊਕੇ,ਭਾਈ ਦਲੇਰ ਸਿੰਘ ਮੌਜੀਆ ਦਾਦੂ ਸਾਹਿਬ,ਬੇਅੰਤ ਸਿੰਘ ਸੇਖਾ ਖੁਰਦ,ਤਲਵਿੰਦਰ ਸਿੰਘ ਸੇਖਾ ਖੁਰਦ,ਬੱਲਮ ਸਿੰਘ ਖੋਖਰ,ਸਾਬਕਾ ਪੰਚਾਇਤ ਅਫਸਰ ਸੁਖਮੰਦਰ ਸਿੰਘ ਠੱਠੀਭਾਈ,ਮਲਕੀਤ ਸਿੰਘ ਠੱਠੀਭਾਈ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਬਾਬਾ ਰੁਲਦਾ ਸਿੰਘ ਵਾਹਿਗੁਰੂ ਮਹਿਲ ਕਲਾਂ,ਜੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘ ਵਾਲਾ,ਸੁਖਵੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਨਚਾਰਜ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਲਾਲੋਵਾਲਹੁਸੈਨਪੁਰਾ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਡੱਲੇਵਾਲਾ,ਰਣਧੀਰ ਸਿੰਘ ਦਕੋਹਾ,ਗੁਰਸੇਵਕ ਸਿੰਘ ਤਖਤੂਪੁਰਾ,ਜਗਮੀਤ ਸਿੰਘ,ਮੱਖਣ ਸਿੰਘ ਦਾਦੂ ਸਾਹਬ,ਸਹਿਤਕਾਰ ਬਲਵਿੰਦਰ ਸਿੰਘ ਚਾਨੀ,ਈਸਰ ਸਿੰਘ ਲੰਬਵਾਲੀ,ਅਮਰ ਸਿੰਘ ਅਮਰ ਬਰਗਾੜੀ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ ਅਤੇ ਜਗਜੀਤ ਸਿੰਘ ਚੱਕ ਸੇਵੇਵਾਲਾ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਢਾਡੀ ਦਰਬਾਰ ਵਿੱਚ ਢਾਡੀ ਸਾਧੂ ਸਿੰਘ ਧੰਮੂ,,ਦਰਸਨ ਸਿੰਘ ਦਲੇਰ,ਕਵੀਸ਼ਰ ਰੌਸ਼ਨ ਸਿੰਘ ਰੋਸ਼ਨ ਤੋਂ ਇਲਾਵਾ ਬਹੁਤ ਸਾਰੇ ਰਾਗੀ,ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਕਥਾ ਕੀਰਤਨ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਸਰਬਜੀਤ ਸਿੰਘ ਗੱਤਕਾ ਅਖਾੜਾ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ,ਜਰਮਨ,ਬੈਲਜੀਅਮ,ਸਪੇਨ ਅਤੇ ਇੰਗਲੈਂਡ ਦੀ ਸਮੂਹ ਸੰਗਤ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Sikhs
Protest
Bhai Dhian Singh Mand

International