ਪੰਜ ਸੂਬਿਆਂ ਦੀ ਚੋਣਾਂ 'ਚ ਭਾਜਪਾ ਦਾ ਬੋਰੀਆ ਬਿਸਤਰਾਂ ਗੋਲ ਹੋਣ ਦੀ ਸੰਭਾਵਨਾ, ਕਾਂਗਰਸ ਦੀ ਹੋ ਸਕਦੀ ਹੈ ਵਾਪਸੀ

ਰਾਜਸਥਾਨ 'ਚ ਕਾਂਗਰਸ ਦੀ ਤੇਲੰਗਾਨਾ 'ਚ ਟੀ. ਆਰ. ਐਸ. ਦੀ ਸਰਕਾਰ ਪੱਕੀ

ਮੱਧ ਪ੍ਰਦੇਸ ਤੇ ਛੱਤੀਸਗੜ੍ਹ 'ਚ ਕਾਂਟੇ ਦੀ ਟੱਕਰ

ਨਵੀਂ ਦਿੱਲੀ 7 ਦਸੰਬਰ (ਏਜੰਸੀਆਂ) : ਦੇਸ਼ ਦੇ ਪੰਜ ਸੂਬਿਆਂ 'ਚ ਅੱਜ ਵਿਧਾਨ ਸਭਾ ਦੀਆਂ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ। ਜਿਵੇਂ ਹੀ 5 ਵਜੇ ਤਾਂ ਵੱਖ ਵੱਖ ਚੈਨਲਾਂ ਤੇ ਐਗਿਜ਼ੈਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਚੋਣ ਨਤੀਜਿਆਂ 'ਚ ਰਾਜਸਥਾਨ 'ਚ ਕਾਂਗਰਸ ਦੀ ਇਕ ਪਾਸੜ ਜਿੱਤ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਤੇਲੰਗਾਨਾ 'ਚ ਟੀ.ਆਰ.ਐਸ. ਦੀ ਵੀ ਹੰਝੂਫ਼ੇਰ ਜਿੱਤ ਦੱਸੀ ਗਈ ਹੈ। ਮੱਧ ਪ੍ਰਦੇਸ 'ਚ ਸਾਰੇ ਟੀ ਵੀ ਚੈਨਲ ਇਕ ਮੱਤ ਨਹੀਂ ਹਨ। ਬਹੁਤੇ ਕਾਂਗਰਸ ਨੂੰ ਅਤੇ ਕੁੱਝ ਕੁ ਭਾਜਪਾ ਨੂੰ ਅੱਗੇ ਦੱਸ ਰਹੇ ਹਨ। ਪ੍ਰੰਤੂ ਬਹੁਤੇ ਟੀ ਵੀ ਚੈਨਲਾਂ ਨੇ ਨਾ ਭਾਜਪਾ ਨੂੰ ਤੇ ਨਾ ਕਾਂਗਰਸ ਨੂੰ ਪੂਰਨ ਬਹੁਮਤ ਲਈ 116ਸੀਟਾਂ ਮਿਲਦੀਆਂ ਨਹੀਂ ਦਿਖਾਈਆਂ। ਕਾਂਗਰਸ ਨੂੰ ਵੱਧ ਤੋਂ ਵੱਧ 113 ਤੇ ਭਾਜਪਾ ਨੂੰ ਵੱਧ ਤੋਂ ਵੱਧ 111 ਸੀਟਾਂ ਦਿੱਤੀਆ ਗਈਆਂ ਹਨ। ਇਹੋ ਹਾਲ ਛੱਤੀਸਗੜ੍ਹ ਦਾ ਹੈ।

ਇਸ ਸੂਬੇ ਲਈ ਵੀ ਬਹੁਤੇ ਟੀ ਵੀ ਚੈਨਲ ਭਾਜਪਾ ਨੂੰ ਅੱਗੇ ਦਿਖਾ ਰਹੇ ਹਨ ਤੇ ਕਾਂਗਰਸ ਨੂੰ ਨੇੜੇ ਨੇੜੇ ਦੱਸ ਰਹੇ ਹਨ। ਪ੍ਰੰਤੂ ਕੁੱਝ ਚੈਨਲ ਕਾਂਗਰਸ ਨੂੰ ਅੱਗੇ ਵਿਖਾ ਰਹੇ ਹਨ। ਇਸ ਸੂਬੇ ਵਿਚ ਵੀ ਕਈ ਚੈਨਲਾਂ ਨੇ ਲੰਗੜੀ ਵਿਧਾਨ ਸਭਾ ਦੀ ਭਵਿੱਖਬਾਣੀ ਕੀਤੀ ਹੈ। ਮਿਜ਼ੋਰਮ ਵਿਚ ਵੀ ਕਾਂਗਰਸ ਅਤੇ ਐਮ ਐਨ ਐਫ ਵਿਚ ਬਰਾਬਰ ਦੀ ਟੱਕਰ ਦਿਖਾਈ ਗਈ ਹੈ ਪ੍ਰੰਤੂ ਮਿਜ਼ੋਰਮ ਨੈਸ਼ਨਲ ਫਰੰਟ ਦਾ ਹੱਥ ਕਾਂਗਰਸ ਤੋਂ ਥੋੜਾ ਉਤੇ ਹੈ। ਇਸ ਸੂਬੇ ਵਿਚ ਵੀ ਲੰਗੜੀ ਵਿਧਾਨ ਸਭਾ ਦੀ ਭਵਿੱਖਬਾਣੀ ਕਈ ਚੈਨਲਾਂ ਨੇ ਕੀਤੀ ਹੈ। ਅਸਲ ਵਿਚ ਰਾਜਸਥਾਨ ਤੇ ਤੇਲੰਗਾਨਾ ਨੂੰ ਛੱਡ ਕੇ ਬਾਕੀ ਤਿੰਨਾ ਸੂਬਿਆਂ ਵਿਚ ਸਪੱਸ਼ਟ ਨਤੀਜ਼ੇ ਸਾਹਮਣੇ ਨਹੀਂ ਆਏ। ਭਾਜਪਾ ਵਲੋਂ ਮੱਧ ਪ੍ਰਦੇਸ ਤੇ ਛੱਤੀਸਗੜ੍ਹ 'ਚ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂ ਕਿ ਕਾਂਗਰਸ ਚਾਰ ਸੂਬਿਆਂ ਵਿਚ ਜਿੱਤ ਦਾ ਦਾਅਵਾ ਕਰ ਰਹੀ ਹੈ। ਪ੍ਰੰਤੂ ਮੁੰਨੀ ਦੇ ਮਾਪੇ ਕੀ ਦੇਣਗੇ ਇਹ 12 ਦਸੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗੇਗਾ।

Unusual
Election 2018
Survey
Politics
congress
BJP

Click to read E-Paper

Advertisement

International