ਆਸਟ੍ਰੇਲੀਆ ਨੂੰ ਹਰਾ ਭਾਰਤੀ ਕ੍ਰਿਕੇਟ ਟੀਮ ਨੇ ਰਚਿਆ ਇਤਿਹਾਸ

ਐਡੀਲੇਡ, 10 ਦਸੰਬਰ (ਏਜੰਸੀਆਂ) ਐਡੀਲੇਡ ਟੈਸਟ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਨੇ ਆਸਟ੍ਰੇਲੀਆ 'ਚ ਸੀਰੀਜ਼ ਦਾ ਪਹਿਲਾ ਟੈਸਟ ਮੈਚ ਜਿੱਤਿਆ ਹੈ। ਆਸਟ੍ਰੇਲੀਆ ਸਾਹਮਣੇ ਦੂਜੀ ਪਾਰੀ 'ਚ ਜਿੱਤ ਲਈ 323 ਦੌੜਾਂ ਦਾ ਟੀਚਾ ਸੀ ਪਰ ਪੰਜਵੇਂ ਦਿਨ ਉਸ ਦੀ ਪੂਰੀ ਟੀਮ 291 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਹੁਣ 4 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੋ ਗਈ ਹੈ।

ਬੁਮਰਾਹ, ਅਸ਼ਵਨੀ ਅਤੇ ਸ਼ਮੀ ਨੇ 3-3 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਆਸਟ੍ਰੇਲੀਆ ਨੂੰ 323 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਦੀ ਟੀਮ 291 ਦੌੜਾਂ 'ਤੇ ਹੀ ਸਿਮਟ ਗਈ। ਦੱਸ ਦਈਏ ਕਿ ਕਰੀਬ 11 ਸਾਲਾਂ ਬਾਅਦ ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਜ਼ਮੀਨ 'ਤੇ ਕਿਸੇ ਟੈਸਟ ਮੈਚ 'ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2008 'ਚ ਅਨਿਲ ਕੁੰਬਲੇ ਦੀ ਅਗਵਾਈ 'ਚ ਭਾਰਤੀ ਟੈਸਟ ਟੀਮ ਨੇ ਯਾਦਗਰ ਜਿੱਤ ਦਰਜ ਕੀਤੀ ਸੀ।

undefined

Click to read E-Paper

Advertisement

International