ਅਮਰੀਕਾ 'ਚ ਸਿੱਖ ਪੁਲਿਸ ਮੁਲਾਜ਼ਮਾਂ ਨੂੰ ਖੁੱਲ੍ਹੀ ਦਾਹੜੀ ਤੇ ਦਸਤਾਰ ਦੀ ਇਜਾਜ਼ਤ

ਨਿਊਯਾਰਕ 24 ਦਸੰਬਰ (ਏਜੰਸੀਆਂ):  ਨਿਊਯਾਰਕ ਵਿਚ ਅਨੇਕਾਂ ਪੰਜਾਬੀ ਪੁਲਿਸ ਵਿਭਾਗ ਵਿਚ ਕੰਮ ਕਰਦੇ ਹਨ, ਪਹਿਲਾ ਸਿੱਖਾਂ ਨੂੰ ਡਿਊਟੀ ਦੋਰਾਨ ਦਾਹੜੀ ਕੱਟ ਕੇ ਅਤੇ ਟੋਪੀ ਪਾ ਕੇ ਕੰਮ ਕਰਨਾ ਪੈਂਦਾ ਸੀ, ਪੁਲਿਸ ਵਿਚ ਕੰਮ ਕਰਦੇ ਸਾਰਜੈਂਟ ਗੁਰਵਿੰਦਰ ਸਿੰਘ ਅਤੇ ਪੁਲਿਸ ਅਫਸਰ ਦਲੇਰ ਸਿੰਘ ਨੇ ਸੰਘਰਸ਼ ਸੁਰੂ ਕੀਤਾ ਅਤੇ ਉਨ੍ਹਾਂ ਨੂੰ ਕਾਮਯਾਬੀ ਮਿਲੀ। ਕਾਨੂੰਨੀ ਤੌਰ ਤੇ ਮਾਨਤਾ ਮਿਲ ਚੁੱਕੀ ਹੈ ਤੇ ਹੁਣੇ ਸਿੱਖ ਅਫਸਰ ਸਿਰ ਤੇ ਦਸਤਾਰ ਵੀ ਸਜਾ ਕੇ ਦਾਹੜੀ ਖੁੱਲੀ ਰੱਖ ਕੇ ਅਤੇ ਬੀਬੀਆਂ ਵੀ ਸਿਰ ਤੇ ਦਸਤਾਰ ਸਜ਼ਾ ਕੇ ਡਿਊਟੀ ਨਿਭਾ ਸਕਦੀਆਂ ਹਨ। ਪਿਛਲੇ ਸਾਲ ਪੁਲਿਸ ਕਮਿਸ਼ਨਰ ਨੇ ਇਹ ਐਲਾਣ ਕਰ ਦਿੱਤਾ ਸੀ।

ਸਿੱਖ ਹਲਕਿਆਂ ਵਿਚ ਇਸ ਦੀ ਖੁਸ਼ੀ ਪਾਈ ਗਈ। ਸਿੱਖਾਂ ਦੀ ਸਿਰਮੋਰ ਸੰਸਥਾ ਸ੍ਰੋਮਣੀ ਕਮੇਟੀ ਵੱਲੋਂ ਪੁਲਿਸ ਕਮਿਸ਼ਨਰ ਲਈ ਸਨਮਾਨ ਪੱਤਰ ਡਾ. ਪਰਮਜੀਤ ਸਿੰਘ ਸਰੋਆ ਰਾਹੀਂ ਭੇਜਿਆ ਗਿਆ ਸੀ, ਜਿਸ ਵਿਚ ਜਿਥੇ ਪੁਲਿਸ ਮੁੱਖੀ ਦਾ ਧੰਨਵਾਦ ਕੀਤਾ, ਉਥੇ ਹੀ ਪੁਲਿਸ ਮੁੱਖੀ ਨੂੰ ਸਿੱਖ ਅਫਸਰਾਂ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਆਉਣ ਦਾ ਸੱਦਾ ਦਿੱਤਾ ਗਿਆ ਸੀ। ਪਿਛਲੇ ਦਿਨੀਂ ਦੇਸੀ ਸੋਸਾਇਟੀ ਜੇਲ੍ਹ ਵਿਭਾਗ ਵੱਲੋਂ ਰੂਸੋ ਹੋਟਲ ਵਿਚ ਤੀਜਾ ਸਲਾਨਾ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ ਪੁਲਿਸ ਦੇ ਵੱਡੇ ਅਫਸਰਾਂ ਜੇਲ੍ਹ ਦੇ ਵੱਡੇ ਅਫਸਰਾਂ ਅਤੇ ਅਸੰਬਲੀ ਮੈਂਬਰਾਂ ਨੇ ਭਾਗ ਲਿਆ। ਸਿੱਖ ਕਮਿਊਨਿਟੀ ਦੇ ਲੀਡਰਾਂ ਹਰਬੰਸ ਸਿੰਘ ਢਿੱਲੋਂ ਅਤੇ ਭਾਈ ਰਣਜੀਤ ਸਿੰਘ ਸੰਗੋਜਲਾ, ਗੁਰਿੰਦਰਪਾਲ ਸਿੰਘ ਜੋਸਨ ਅਤੇ ਮਹਿੰਦਰ ਸਿੰਘ ਤਨੇਜਾ ਵੱਲੋਂ ਇਹ ਸਨਮਾਨ ਪੱਤਰ ਪੁਲਿਸ ਮੁੱਖੀ ਨੂੰ ਸੌਂਪ ਦਿੱਤਾ ਗਿਆ। ਸਿੱਖਾਂ ਵੱਲੋਂ ਹੋਰ ਵੀ ਸਹਿਯੋਗ ਲਈ ਕਿਹਾ ਗਿਆ, ਸਟੇਜ ਦੀ ਸਾਰੀ ਸੇਵਾ ਪ੍ਰਧਾਨ ਕੈਪਟਨ ਰਾਜਾ ਰਾਠੋਰ ਵੱਲੋਂ ਨਿਭਾਈ ਗਈ।

Unusual
USA
Sikhs

Click to read E-Paper

Advertisement

International