ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਬਾਰੇ ਪਾਬੰਦੀਆਂ ਦਾ ਖੁਲਾਸਾ ਕੀਤਾ

ਚੰਡੀਗੜ੍ਹ, 24 ਦਸੰਬਰ ( ਹਰੀਸ਼ ਚੰਦਰ ਬਾਗਾਂਵਾਲਾ): ਕਰਤਾਰਪੁਰ ਲਾਂਘੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਭਾਵਿਤ ਗੁਰਦਸਪੂਰ ਨੂੰ 3 ਜਨਵਰੀ ਨੂੰ ਹੋਣ ਵਾਲੇ ਦੌਰੇ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਆਪਣੇ ਪਾਸੇ ਲਾਂਘੇ ਦੀ ਉਸਾਰੀ ਦੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਪਾਕਿਸਤਾਨ ਦੀ ਇਕ ਏਜੇਂਸੀ ਨੇ ਪਾਕਿਸਤਾਨ ਸਰਕਾਰ ਨੂੰ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਕੁਝ ਪਾਬੰਦੀਨੁਮਾਂ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ਮੁਤਾਬਕ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲਾਂਘਾ ਖੋਲ੍ਹਿਆ ਜਾਵੇਗਾ। ਰੋਜ਼ਾਨਾ 500 ਦੇ ਕਰੀਬ ਸਿੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।

ਭਾਰਤ ਵਾਲੇ ਪਾਸੇ ਵੀ ਕਰਤਾਰਪੁਰ ਲਾਂਘੇ ਲਈ ਉਸਾਰੀ ਦਾ ਕੰਮ ਜਾਰੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੇ 3 ਜਨਵਰੀ ਦੇ ਪੰਜਾਬ ਦੌਰੇ ਦਾ ਵੇਰਵਾ ਹਾਲੇ ਨਹੀਂ ਆਇਆ ਹੈ , ਪਰ ਸੂਤਰਾਂ ਅਨੁਸਾਰ , ਪ੍ਰਧਾਨ ਮੰਤਰੀ ਲਾਂਘੇ ਵਾਲੇ ਖੇਤਰ ਦਾ ਮੁਆਇਨਾ ਕਰ ਸਕਦੇ ਹਨ। ਭਾਰਤ ਵਿਚ ਇਸ ਲਾਂਘੇ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਨਿਯਮ ਤਿਆਰ ਕਰਨਗੇ। ਪਰ ਪਾਕਿਸਤਾਨ ਵਿਚ ਭਾਵੇਂ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਗੇ ਨਜ਼ਰ ਆ ਰਹੇ ਹਨ , ਪਰ ਪਾਕਿਸਤਾਨ ਦੀ ਏਜੇਂਸੀ ਐਫਆਈਏਕਰਤਾਰਪੁਰ ਕੌਰੀਡੋਰ, ਸਿੱਖਾਂ ਦੇ ਪਾਕਿਸਤਾਨ ਆਉਣ ਸਬੰਧੀ ਖਾਕਾ ਤਿਆਰ ਕਰ ਰਹੀ ਹੈ। ਹਾਸਲ ਜਾਣਕਾਰੀ ਮਤਾਬਕ ਕਰਤਾਰਪੁਰ ਸਾਹਿਬ ਦੀ ਸਰਹੱਦ 'ਤੇ ਇਮੀਗ੍ਰੇਸ਼ਨ ਸੈਂਟਰ ਬਣਾਇਆ ਜਾਵੇਗਾ।

ਪਾਕਿਸਤਾਨ ਦੀਆਂ ਬੱਸਾਂ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਗੀਆਂ ਅਤੇ ਸਰਹੱਦ ਹਰ ਰੋਜ਼ 8 ਘੰਟੇ ਲਈ ਖੋਲ੍ਹੀ ਜਾਏਗੀ। ਇਹ ਸਿਫਾਰਸ਼ਾਂ ਪਾਕਿਸਤਾਨ ਸਰਕਾਰ ਨੂੰ ਭੇਜ ਦਿੱਤੀਆਂ ਗਈਆਂ ਹਨ ਤੇ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਫਿਲਹਾਲ ਪਾਕਿਸਤਾਨ ਵੱਲੋ ਇਸ ਬਾਰੇ ਭਾਰਤ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ , ਪਰ ਪਾਕਿਸਤਾਨ ਸਰਕਾਰ ਵੱਲੋ ਆਪਣੀ ਏਜੇਂਸੀ ਦੀਆਂ ਸਿਫਾਰਸ਼ਾਂ ਨੂੰ ਮੰਜੂਰ ਕਰਨ ਤੋਂ ਬਾਅਦ ਇਸਦੀ ਜਾਣਕਾਰੀ ਭਾਰਤ ਨੂੰ ਦਿੱਤੀ ਜਾਵੇਗੀ। 

Unusual
Kartarpur Corridor
pakistan

Click to read E-Paper

Advertisement

International