ਰਾਮ ਮੰਦਰ ਮਾਮਲੇ ਦੀ ਰੋਜ਼ਾਨਾ ਸੁਣਵਾਈ ਚਾਹੁੰਦੀ ਹੈ ਭਾਜਪਾ

ਨਵੀਂ ਦਿੱਲੀ 24 ਦਸੰਬਰ (ਏਜੰਸੀਆਂ): ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਦਾ ਮਤ ਹੈ ਕਿ ਸੁਪਰੀਮ ਕੋਰਟ ਨੂੰ ਰਾਮ ਮੰਦਰ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨੀ ਚਾਹੁੰਦੀ ਹੈ ਤਾਂ ਕਿ ਜਲਦ ਫੈਸਲਾ ਆ ਸਕੇ। ਜਾਵਡੇਕਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਕਿਹਾ, 'ਸਾਡੀ ਇੱਛਾ ਹੈ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇ ਤਾਂ ਕਿ ਜਲਦ ਫੈਸਲਾ ਆ ਸਕੇ।'' ਜ਼ਿਕਰਯੋਗ ਹੈ ਕਿ ਹਿੰਦੂਵਾਦੀ ਸੰਗਠਨ ਦੇ ਲੋਕਸਭਾ ਚੋਣ ਤੋਂ ਪਹਿਲਾਂ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਕਰਨ ਦੀ ਸਰਕਾਰ ਤੋਂ ਮੰਗ ਕਰ ਰਹੇ ਹਨ।

ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵਸੇਨਾ ਨੇ ਪਿਛਲੇ ਮਹੀਨੇ ਅਯੁੱਧਿਆ 'ਚ ਪੂਜਾ ਅਰਚਨਾ ਦਾ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ। ਭਾਜਪਾ ਨੇ ਹਾਲੇ ਤਕ ਰਾਮ ਮੰਦਰ ਦੇ ਵਿਸ਼ੇ ਤੇ ਕਾਨੂੰਨ ਲਿਆਉਣ ਦੇ ਸਬੰਧ 'ਚ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ। ਉਥੇ ਹੀ ਸੁਪਰੀਮ ਕੋਰਟ ਨੇ ਰਾਜਨੀਤਕ ਰੂਪ ਨਾਲ ਸੰਵੇਨਸ਼ੀਲ ਇਸ ਮੁੱਦੇ ਦੀ ਸੁਣਵਾਈ ਜਨਵਰੀ ਦੇ ਪਹਿਲੇ ਹਫਤੇ 'ਚ ਤੈਅ ਕੀਤੀ ਹੈ। ਬਹਰਹਾਲ, ਜਾਵਡੇਕਰ ਨੇ ਸਰਕਾਰ 'ਤੇ ਜਾਸੂਸੀ ਕਰਨ ਦੇ ਵਿਰੋਧ 'ਚ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਬਾਰੇ ਸਰਕੂਲਰ 'ਚ ਕੁਝ ਨਵਾਂ ਨਹੀਂ ਹੈ ਤੇ ਇਹ ਗੱਲ ਕਾਂਗਰਸ ਦੇ ਸਮੇਂ 'ਚ ਹੀ ਆ ਚੁੱਕੀ ਹੈ।

ਰਾਮ ਮੰਦਰ ਤੇ ਸੁਪਰੀਮ ਕੋਰਟ 'ਚ ਅਗਲੀ ਸੁਣਵਾਈ 4 ਜਨਵਰੀ ਨੂੰ

ਰਾਮ ਮੰਦਰ ਨੂੰ ਲੈ ਕੇ  ਸੁਪਰੀਮ ਕੋਰਟ ਸੁਣਵਾਈ ਲਈ ਰਾਜ਼ੀ ਹੋ ਗਿਆ ਹੈ। ਸੁਪਰੀਮ ਕੋਰਟ ਵਿਚ ਇਸ ਨੂੰ ਲੈ ਕੇ 4 ਜਨਵਰੀ ਤੋਂ ਸੁਣਵਾਈ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ 29 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਸੀ। ਉਦੋਂ ਕੋਰਟ 'ਚ ਸੁਣਵਾਈ ਕਰਨ ਦੀ ਗੱਲ ਕਹੀ ਸੀ।

Unusual
Ram Mandir
BJP
Supreme Court

Click to read E-Paper

Advertisement

International