ਹੁਣ ਚੀਨ ਨੇ ਵੀ ਬਣਾਇਆ ਮਦਰ ਆਫ ਆਲ ਬੰਬ

ਬੀਜਿੰਗ 4 ਜਨਵਰੀ (ਏਜੰਸੀਆਂ): ਅਮਰੀਕਾ ਦੇ 'ਮਦਰ ਆਫ ਆਲ ਬੰਬ' ਅਤੇ ਰੂਸ ਦੇ 'ਫਾਦਰ ਆਫ ਆਲ ਬੰਬ' ਬਣਾਉਣ ਦੇ ਦਾਅਵੇ ਦੇ ਬਾਅਦ ਚੀਨ ਨੇ ਵੀ 'ਮਦਰ ਆਫ ਆਲ ਬੰਬ' ਬਣਾਉਣ ਦਾ ਦਾਅਵਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦਾ ਦਾਅਵਾ ਹੈ ਕਿ ਉਸ ਵੱਲੋਂ ਤਿਆਰ ਕੀਤੇ ਗਏ ਸਭ ਤੋਂ ਸ਼ਕਤੀਸ਼ਾਲੀ ਗੈਰ-ਪਰਮਾਣੂ ਬੰਬ 'ਮਦਰ ਆਫ ਆਲ ਬੰਬ' ਅਮਰੀਕਾ ਦੇ 'ਮਦਰ ਆਫ ਆਲ ਬੰਬ' ਦਾ ਜਵਾਬ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਐਡੀਸ਼ਨ ਦੇ ਰੂਪ ਵਿਚ ਤਿਆਰ ਕੀਤੇ ਗਏ ਇਸ ਬੰਬ ਦੀ ਵਿਨਾਸ਼ਕਾਰੀ ਸਮਰੱਥਾ ਕਾਰਨ ਹੀ ਇਸ ਨੂੰ 'ਮਦਰ ਆਫ ਆਲ ਬੰਬ' ਦਾ ਨਾਮ ਦਿੱਤਾ ਗਿਆ ਹੈ। ਦਾਅਵਾ ਹੈ ਕਿ ਇਹ ਪਰਮਾਣੂ ਹਥਿਆਰਾਂ ਦੇ ਬਾਅਦ ਦੂਜਾ ਸਭ ਤੋਂ ਜਾਨਲੇਵਾ ਹਥਿਆਰ ਹੈ।

ਜਾਣਕਾਰੀ ਮੁਤਾਬਕ ਇਸ ਨਾਲ ਹੋਣ ਵਾਲੀ ਤਬਾਹੀ ਲੱਗਭਗ ਪਰਮਾਣੂ ਬੰਬ ਜਿੰਨੀ ਹੀ ਹੋਵੇਗੀ।   ਇਸ ਬਹੁਤ ਖਤਰਨਕਾਰ ਬੰਬ ਨੂੰ 8-6K ਏਅਰਕ੍ਰਾਫਟ ਜ਼ਰੀਏ ਸੁੱਟਿਆ ਗਿਆ, ਜਿਸ ਕਾਰਨ ਇਕ ਵੱਡਾ ਧਮਾਕਾ ਹੋਇਆ। ਚੀਨ ਨੇ ਨੌਰਥ ਇੰਡਸਟਰੀਜ਼ ਗਰੁੱਪ ਕਾਰਪੋਰੇਸ਼ਨ ਲਿਮੀਟਿਡਦੀ ਵੈਬਸਾਈਟ 'ਤੇ ਦਸੰਬਰ ਦੇ ਅਖੀਰ ਵਿਚ ਇਕ ਵੀਡੀਓ ਜਾਰੀ ਕਰਕੇ ਇਸ ਦੀ ਸੂਚਨਾ ਦਿੱਤੀ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਇਹ ਪਹਿਲੀ ਵਾਰੀ ਹੈ ਜਦੋਂ ਜਨਤਕ ਰੂਪ ਵਿਚ ਕਿਸੇ ਨਵੇਂ ਬੰਬ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਨੂੰ ਦਿਖਾਇਆ ਗਿਆ ਹੈ। 

Unusual
china
Bomb
Defence Minister

Click to read E-Paper

Advertisement

International