ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਦਾ ਨਾਮ ਐਲਾਨਿਆ

ਚੰਡੀਗੜ੍ਹ 7 ਜਨਵਰੀ (ਏਜੰਸੀਆਂ): ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਯਾਨੀ ਅੱਠ ਜਨਵਰੀ ਨੂੰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ।  ਉਨ੍ਹਾਂ ਸਾਫ ਕੀਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਵਿੱਚ ਅਕਾਲੀ ਦਲ ਵਿਰੋਧੀ ਧਿਰ ਬਣੇ। ਉਨ੍ਹਾਂ ਦਲਬਦਲੂ ਕਾਨੂੰਨ ਵਿੱਚ ਸੋਧ ਦੀ ਮੰਗ ਕਰਦਿਆਂ ਕਿਹਾ ਕਿ ਕਾਨੂੰਨ ਗ਼ੈਰ ਜਮਹੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਨੂੰਨ ਦੀ ਸਹਾਇਤਾ ਲੈ ਕੇ ਪਾਰਟੀ ਦੇ ਕੌਮੀ ਪ੍ਰਧਾਨ ਤਾਨਾਸ਼ਾਹ ਬਣ ਜਾਂਦੇ ਹਨ ਤੇ ਪੱਥਰ ਯੁੱਗ ਦੇ ਰਾਜਿਆਂ ਵਾਂਗ ਵਤੀਰਾ ਕਰਦੇ ਹਨ।

ਜੇਕਰ ਪਾਰਟੀ ਦੇ ਦੋ ਤਿਹਾਈ ਵਿਧਾਇਕਾਂ ਦਾ ਬਹੁਮਤ ਹੋਵੇ ਤਾਂ ਉਹ ਨਵੀਂ ਪਾਰਟੀ ਬਣਾ ਸਕਦੇ ਹਨ ਤੇ ਉਨ੍ਹਾਂ ਦੀ ਵਿਧਾਇਕੀ ਵੀ ਬਰਕਰਾਰ ਰਹਿੰਦੀ ਹੈ, ਪਰ ਬਹੁਮਤ ਨਾ ਹੋਣ 'ਤੇ ਮਾਂ ਪਾਰਟੀ ਕੋਲ ਬਾਗੀਆਂ ਦੀ ਵਿਧਾਇਕੀ ਖੋਹਣ ਲਈ ਦਲਬਦਲੂ ਕਾਨੂੰਨ ਹੱਥਕੰਡਾ ਬਣ ਜਾਂਦਾ ਹੈ। ਜ਼ਿਮਨੀ ਚੋਣਾਂ ਤੋਂ ਕੰਨੀ ਕਤਰਾਉਣ ਦੀ ਇੱਛਾ ਰੱਖਣ ਵਾਲੇ ਖਹਿਰਾ ਨੇ ਕਿਹਾ ਕਿ ਉਹ ਕਿਸੇ ਵੀ ਚੋਣ ਲਈ ਤਿਆਰ ਹਨ ਤੇ ਆਪਣੀ ਵਿਧਾਇਕੀ ਬਾਰੇ ਵੀ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਹੀ ਫੈਸਲਾ ਉਡੀਕ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਖ਼ੂਬ ਰਗੜੇ ਲਾਏ ਅਤੇ ਗੰਨਾਂ ਕਿਸਾਨਾਂ ਤੋਂ ਲੈਕੇ ਟੋਲ ਪਲਾਜ਼ਿਆਂ ਦੇ ਵਿਰੋਧ ਵਿੱਚ ਡਟਣ ਦਾ ਵੀ ਐਲਾਨ ਕੀਤਾ।

Unusual
Sukhpal Singh Khaira
Punjab Politics

Click to read E-Paper

Advertisement

International