ਪੱਤਰਕਾਰ ਛਤਰਪਤੀ ਹੱਤਿਆਕਾਂਡ ਦੇ ਦੋਸ਼ੀ ਅੰਬਾਲਾ ਜ਼ੇਲ•'ਚ ਭੇਜੇ

ਚੰਡੀਗੜ•11 ਜਨਵਰੀ (ਏਜੰਸੀਆਂ): (ਹਰੀਸ਼ ਚੰਦਰ ਬਾਗਾਂਵਾਲ )- ਪੱਤਰਕਾਰ ਛਤਰਪਤੀ ਕਤਲ ਕਾਂਡ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਸੌਦਾ ਸਾਧ ਦੇ ਤਿੰਨ ਕਰੀਬੀਆਂ ਨੂੰ ਅੰਬਾਲਾ ਦੀ ਜੇਲ• ਵਿਚ ਰੱਖਿਆ ਜਾਵੇਗਾ। 17 ਜਨਵਰੀ ਤਕ ਉਕਤ ਦੋਸ਼ੀ ਕਰਾਰ ਦਿੱਤੇ ਤਿੰਨੋਂ ਵਿਅੱਕਤੀ ਉੱਥੇ ਹੀ ਰਹਿਣਗੇਂ ਅਤੇ 17 ਜਨਵਰੀ ਨੂੰ ਉਨ•ਾਂ ਨੂੰ ਸਜਾ ਬਾਰੇ ਹੋਣ ਵਾਲੀ ਬਹਿਸ ਦੌਰਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਭਾਵੇਂ ਹਾਲੇ ਇਹ ਸਪੱਸ਼ਟ ਨਹੀ ਹੈ ਕਿ ਸਜਾ ਬਾਰੇ ਬਹਿਸ ਕਿੱਥੇ ਹੋਵੇਗੀ। ਪਰ ਇਸਦੇ ਨਾਲ ਹੀ ਦੋਸ਼ੀ ਕਰਾਰ ਦਿੱਤੇ ਵਿਅੱਕਤੀਆਂ 'ਚੌਂ ਨਿਰਮਲ ਵਿਰੁੱਧ ਅਸਲਾ ਐਕਟ ਦੀ ਧਾਰਾ ਵੀ ਮੁੱਕਦਮੇਂ  ਵਿਚ ਜੋੜ ਦਿੱਤੀ ਗਈ ਹੈ।  ਨਿਰਮਲ ਅਤੇ ਕੁਲਦੀਪ ਨੂੰ ਕਤਲ ਅਤੇ ਸਾਜਿਸ਼ ਦਾ ਦੋਸ਼ੀ ਕਰਾਰ ਦਿੱਤਾ ਗਿਆ, ਜਦਕਿ ਡੇਰਾ ਮੁੱਖੀ ਨੂੰ ਸ਼ਾਜਿਸਕਰਤਾ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਮਾਮਲੇ ਦੇ ਪ੍ਰਮੁੱਖ ਗਵਾਹ ਖੱਟਾ ਸਿੰਘ ਨੇ ਦੱਸਿਆ ਕਿ ਵੀਡੀਉਂ ਕਾਨਫਰੰਸਿੰਗ ਰਾਹੀ ਅਦਾਲਤ ਵਿਚ ਨਜ਼ਰ ਆਏ ਡੇਰਾ ਮੁੱਖੀ ਸਿਰ ਝੁਕਾ ਕੇ ਕਾਰਵਾਈ ਸੁਣਦਾ ਰਿਹਾ, ਉਸਦੇ ਵਾਲ ਸਫੈਦ ਹੋ ਚੁੱਕੇ ਹਨ ਅਤੇ ਚੇਹਰੇ 'ਤੇ ਨਿਰਾਸ਼ਾ ਸੀ।

ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਅਦਾਲਤ ਵੱਲੋਂ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜਾ ਦਾ ਫੈਸਲਾ 17 ਜਨਵਰੀ ਨੂੰ ਕੀਤਾ ਜਾਵੇਗਾ। ਇਸਦੇ ਲਈ ਅਦਾਲਤ ਵਿਚ ਬਹਿਸ ਹੋਵੇਗੀ। ਉਨ•ਾਂ ਦੱਸਿਆ ਕਿ ਕੁਝ ਪ੍ਰੋਸੀਜਨਲ ਰਸਮਾਂ ਕਾਰਣ ਹੀ ਸਜਾ ਦੀ ਸੁਣਵਾਈ 17 ਜਨਵਰੀ ਤਕ ਪਾਈ ਗਈ ਹੈ। ਦੁਪਹਿਰ ਤਿੰਨ ਵਜੇਂ ਅਦਾਲਤ ਦੀ ਕਾਰਵਾਈ ਸ਼ੁਰੂ ਹੋਈ ਅਤੇ ਸਿਰਫ਼ 5 ਕੁ ਮਿੰਟਾਂ ਬਾਦ ਹੀ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਕਾਨੂੰਨੀ ਜਾਣਕਾਰਾਂ ਅਨੁਸਾਰ, ਇਸ ਮਾਮਲੇ ਵਿਚ ਘੱਟੋਂ ਘੱਟ ਉਮਰ ਕੈਦ ਤੋਂ ਲੈ ਕੇ ਮੌਤ ਤਕ ਦੀ ਸਜਾ ਹੋ ਸਕਦੀ ਹੈ। ਜਿਕਰਯੋਗ ਹੈ ਕਿ ਪਹਿਲਾਂ ਹੀ ਡੇਰਾ ਮੁੱਖੀ 20 ਸਾਲਾਂ ਦੀ ਸਜਾ ਅਧੀਨ ਰੋਹਤਕ ਦੀ ਸੁਣਾਰੀਆਂ ਜੇਲ• ਵਿਚ ਬੰਦ ਹੈ। ਇਹ ਵੀ ਜਿਕਰਯੋਗ ਹੈ ਕਿ ਡੇਰਾ ਮੁੱਖੀ ਵਿਚ ਇਕ ਹੋਰ ਮੂਕੱਦਮਾ ਵੀ ਚੱਲ ਰਿਹਾ ਹੈ ਅਤੇ ਇਹ ਮੁੱਕਦਮਾ ਕਈ ਸ਼ਰਧਾਲੂਆਂ ਨੂੰ ਨਪੁੰਨਸਕ ਬਨਾਉਣ ਦਾ ਹੈ।  ਇਸ ਮਾਮਲੇ ਦੇ ਮੁੱਖ ਗਵਾਹ ਖੱਟਾ ਸਿੰੰਘ ਦਾ ਇਸ ਮੌਕੇ ਦਾ ਕਹਿਣਾ ਸੀ ਕਿ ਅੱਜ ਦੇ ਫੈਸਲੇ ਨਾਲ ਸੱਚਾਈ ਦੀ ਜਿੱਤ ਹੋਈ ਹੈ। ਇਸੇ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਸਿਰਸਾ ਵਿਚ ਭਾਵਂੇ ਸ਼ਾਂਤੀ ਹੈ, ਪਰ ਇਸਦੇ ਬਾਵਜੂਦ ਪੁਲਿਸ ਵੱਲੋਂ ਸ਼ਹਿਰ ਵਿਚ ਫਲੈਗ ਮਾਰਗ ਕੀਤਾ ਗਿਆ।

Unusual
Court Case
Dera Sacha Sauda
Crime

Click to read E-Paper

Advertisement

International