ਬਲਾਤਕਾਰੀ ਸੌਦਾ ਸਾਧ ਕਾਤਲ ਵੀ ਹੈ, ਅਦਾਲਤ ਨੇ ਦਿੱਤਾ ਫ਼ੈਸਲਾ

17 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ

ਪੰਚਕੁਲਾ/ਬਠਿੰਡਾ 11 ਜਨਵਰੀ (ਅਨਿਲ ਵਰਮਾ) : ਆਪਣੇ ਆਪ ਨੂੰ ਫਿਲਮਾਂ ਰਾਹੀਂ ਮੈਸੇਂਜਰ ਆਫ ਗਾਡ ਕਹਿਣ ਵਾਲੇ ਬਲਾਤਕਾਰੀ ਸੌਦਾ ਸਾਧ ਨੂੰ ਅੱਜ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ ਰੋਹਤਕ ਜੇਲ੍ਹ ਵਿੱਚ ਬੰਦ ਮੈਸੇਂਜਰ ਆਫ ਗੁਨਾਹ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਸਜਾ 17 ਜਨਵਰੀ ਨੂੰ ਸੁਣਾਈ ਜਾਣੀ ਹੈ। ਇਸ ਦੇ ਨਾਲ ਧਾਰਾ 302 ਦੇ ਦਰਜ ਮਾਮਲੇ ਵਿੱਚ ਸੌਦਾ ਸਾਧ ਦੇ ਚੇਲੇ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਵੀ ਆਰਮਜ਼ ਐਕਟ ਧਾਰਾ 120 ਬੀ ਤਹਿਤ ਦੋਸ਼ੀ ਠਹਿਰਾਉਂਦਿਆਂ ਜੇਲ੍ਹ ਭੇਜ ਦਿੱਤਾ ਹੈ। 16 ਸਾਲ ਚੱਲੇ ਇਸ ਕੇਸ ਤੋਂ ਬਾਅਦ ਆਏ ਫੈਸਲੇ ਨੇ ਜਿੱਥੇ ਸੌਦਾ ਸਾਧ ਦੇ ਚੇਲਿਆਂ ਵਿੱਚ ਸਹਿਮ ਦਾ ਮਾਹੌਲ ਭਰ ਦਿੱਤਾ ਹੈ ਉਥੇ ਹੀ ਸਵ. ਪੱਤਰਕਾਰ ਰਾਮਚੰਦਰ ਪੱਤਰਕਾਰ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਡੇਰੇ ਵੱਲੋਂ ਮਿਲੀਆਂ ਧਮਕੀਆਂ ਦੇ ਬਾਵਜੂਦ ਲੜਾਈ ਲੜਨ ਵਾਲੇ ਅੰਸ਼ੁਲ ਛਤਰਪਤੀ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਰ ਹੋਈ ਪਰ ਉਹਨਾਂ ਦੇ ਸੰਘਰਸ਼ ਦੀ ਜਿੱਤੀ ਹੋਈ ਹੈ ਤੇ ਅੱਜ ਉਹਨਾਂ ਦੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਉਹ ਉਮੀਦ ਕਰਦੇ ਹਨ ਕਿ ਸੌਦਾ ਸਾਧ ਨੂੰ ਕਤਲ ਮਾਮਲੇ ਵਿੱਚ ਸਜਾ-ਏ-ਮੌਤ ਦਾ ਫੈਸਲਾ ਹੋਵੇਗਾ ਅਤੇ ਇਸ ਲੰਬੇ ਸੰਘਰਸ਼ ਅਤੇ ਆਏ ਫੈਸਲੇ ਲਈ ਸੀਬੀਆਈ ਦੀ ਪੂਰੀ ਟੀਮ ਨੂੰ ਵੀ ਵਧਾਈ ਹੈ ਜਿਹਨਾਂ ਨੇ ਪੂਰੀ ਇਮਾਨਦਾਰੀ ਨਾਲ ਇਸ ਕੇਸ ਦੀ ਪੈਰਵਈ ਕੀਤੀ।

ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੌਦਾ ਸਾਧ ਦੇ ਕਿਸੇ ਸਮੇਂ ਡਰਾਈਵਰ ਰਹੇ ਖੱਟਾ ਸਿੰਘ ਨੇ ਵੀ ਇਸ ਮਾਮਲੇ ਵਿੱਚ ਅਪੀਲ ਦਾਇਰ ਕਰਦਿਆਂ ਆਪਣੇ ਆਪ ਨੂੰ ਬਤੌਰ ਗਵਾਹ ਪੇਸ਼ ਕੀਤਾ ਅਤੇ ਬਿਆਨ ਦਰਜ ਕਰਵਾਏ ਸਨ ਤੇ ਦੱਸਿਆ ਸੀ ਕਿ ਕਿਵੇਂ ਸੌਦਾ ਸਾਧ ਨੇ ਪੱਤਰਕਾਰ ਛਤਰਪਤੀ ਦੀ ਆਵਾਜ਼ ਦਬਾਉਣ ਲਈ ਸਾਜਿਸ਼ ਤਹਿਤ ਕਤਲ ਕਰਵਾਇਆ ਗਿਆ। ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੁਲਾ ਹਰਿਆਣਾ ਦੇ ਨਾਲ ਪੰਜਾਬ ਵਿੱਚ ਵੀ ਹਾਈ ਐਲਰਟ ਕੀਤਾ ਗਿਆ ਹੈ ਅਤੇ ਅੱਜ ਪੁਲਿਸ ਵੱਲੋਂ ਸੌਦਾ ਸਾਧ ਦੇ ਡੇਰਿਆਂ ਦੇ ਨਾਂਲ ਮੁੱਖ ਸੜਕਾਂ ਤੇ ਸਖ਼ਤ ਨਾਕਾਬੰਦੀ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਖੱਟਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਸੌਦਾ ਸਾਧ ਭਾਵੇਂ ਰਾਹਤ ਦੀ ਉਮੀਦ ਵਿੱਚ ਨਜ਼ਰ ਆ ਰਿਹਾ ਸੀ ਪਰ ਜਦੋਂ ਸਜਾ ਸੁਣਾਈ ਤਾਂ ਉਸਦੇ ਹਾਵ-ਭਾਵ ਮੁਸ਼ਕਲਾਂ ਭਰੇ ਨਜ਼ਰ ਆਏ। 

Unusual
gurmeet ram rahim
Dera Sacha Sauda

Click to read E-Paper

Advertisement

International