ਰਾਮ ਮੰਦਰ ਚਾਹੁੰਦੀ ਹੈ ਭਾਜਪਾ, ਕਾਂਗਰਸ ਪਾ ਰਹੀ ਹੈ ਅੜਿੱਕਾ : ਸ਼ਾਹ

ਨਵੀਂ ਦਿੱਲੀ 11 ਜਨਵਰੀ (ਏਜੰਸੀਆਂ) : ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਤਕ ਚੱਲਣ ਵਾਲੀ ਨੈਸ਼ਨਲ ਕਾਊਂਸਿਲ ਦੀ ਬੈਠਕ ਸ਼ੁਰੂ ਹੋ ਗਈ ਹੈ। ਪੀ.ਐੱਮ. ਮੋਦੀ ਤੇ ਅਮਿਤ ਸ਼ਾਹ ਸਣੇ ਪਾਰਟੀ ਦੇ ਕਈ ਦਿੱਗਜ ਨੇਤਾ ਬੈਠਕ 'ਚ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਅਮਿਤ ਸ਼ਾਹ ਨੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਜਲਦ ਤੋਂ ਜਲਦ ਉਸੇ ਸਥਾਨ 'ਤੇ ਪਵਿੱਤਰ ਰਾਮ ਮੰਦਰ ਦਾ ਨਿਰਮਾਣ ਹੋਵੇ ਤੇ ਇਸ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੁਪਰੀਮ ਕੋਰਟ 'ਚ ਚੱਲ ਰਹੇ ਕੇਸ ਦੀ ਜਲਦ ਤੋਂ ਜਲਦ ਸੁਣਵਾਈ ਹੋਵੇ ਪਰ ਕਾਂਗਰਸ ਇਸ 'ਚ ਅੜਿੱਕਾ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸਮ 'ਚ ਸਰਵਾਨੰਦ ਸੋਨੋਵਾਲ ਦੀ ਸਰਕਾਰ ਬਣੀ ਤੇ ਸਰਕਾਰ ਬਣਦੇ ਹੀ ਐੱਮ.ਆਰ. ਸੀ. ਦੀ ਸ਼ੁਰੂਆਤ ਕੀਤੀ ਗਈ। ਐੱਨ.ਆਰ.ਸੀ. ਦੇਸ਼ 'ਚ ਘੁਸਪੈਠੀਆਂ ਨੂੰ ਨਿਸ਼ਾਨਾ ਬਣਾਉਣ ਦੀ ਵਿਵਸਥਾ ਹੈ।

ਇਕੱਲੇ ਅਸਮ 'ਚ 40 ਲੱਖ ਪਹਿਲੀ ਨਜ਼ਰੇ ਘੁਸਪੈਠੀਏ ਨਿਸ਼ਾਨੇ 'ਤੇ ਹਨ। ਸ਼ਾਹ ਨੇ ਕਿਹਾ ਕਿ ਕੁਝ ਸਮੇਂ ਤੋਂ ਜੋ ਖੁਦ ਜ਼ਮਾਨਤ 'ਤੇ ਹਨ, ਜਿਨ੍ਹਾਂ 'ਤੇ ਇਨਕਮ ਟੈਕਸ ਦਾ 600 ਕਰੋੜ ਰੁਪਏ ਬਕਾਇਆ ਹੋਵੇ, ਅਜਿਹੇ ਲੋਕ ਮੋਦੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਰਹੇ ਹਨ। ਜਨਤਾ ਦੀ ਸੂਝਬੂਝ ਬਹੁਤ ਜ਼ਿਆਦਾ ਹੈ। ਗਾਂਧੀ ਜੀ ਤੋਂ ਬਾਅਦ ਸਵੱਛਤਾ ਕੋਰਾ ਨਾਅਰਾ ਸੀ, ਮੋਦੀ ਜੀ ਨੇ ਅੱਜ ਸਵੱਛਤਾ ਨੂੰ ਦੇਸ਼ ਦੀ ਮੁਹਿੰਮ ਬਣਾਈ ਤੇ ਅੱਜ ਦੇਸ਼ ਪੂਰਨ ਤੌਰ 'ਤੇ ਸਵੱਛ ਬਣਨ ਦੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਦਾ ਪ੍ਰਬੰਧ ਕਿਹੋ ਜਿਹਾ ਹੋਵੇ, ਮੋਦੀ ਦੀ ਸਰਕਾਰ 'ਚ ਇਸ ਦਾ ਆਦਰਸ਼ ਮਾਡਲ ਅੱਜ ਦੁਨੀਆ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਨਕਸਲਵਾਦ ਤੇ ਮਾਓਵਾਦ ਲਗਭਗ ਖਤਮ ਹੋਣ ਵਾਲਾ ਹੈ। 218% ਅੱਤਵਾਦੀਆਂ ਨੂੰ ਮਾਰਨ 'ਚ ਵਾਧੇ ਦਾ ਅੰਕੜਾ ਮੋਦੀ ਸਰਕਾਰ 'ਚ ਪਾਰ ਹੋਇਆ ਹੈ। ਮੋਦੀ ਸਰਕਾਰ ਨੇ ਬੀਤੇ 5 ਸਾਲ 'ਚ 6 ਕਰੋੜ ਗਰੀਬ ਮਾਤਾਵਾਂ ਨੂੰ ਗੈਸ ਸਿਲੈਂਡਰ ਦੇਣ ਦਾ ਕੰਮ ਕੀਤਾ ਹੈ। ਨਾਲ ਹੀ ਕਿਹਾ ਕਿ ਸਾਢੇ ਚਾਰ ਸਾਲਾਂ 'ਚ 9 ਕਰੋੜ ਟਾਇਲਟ ਬਣਾ ਕੇ ਮਾਤਾਵਾਂ ਤੇ ਭੈਣਾਂ ਨੂੰ ਸ਼ਰਮ ਤੋਂ ਆਜ਼ਾਦ ਕਰ ਸਨਮਾਨ ਨਾਲ ਜਿਉਣ ਦਾ ਅਧਿਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਿੱਤਾ ਹੈ।

Unusual
Ram Mandir
Ayodhya verdict
Court Case
Politics

International