ਸਾਬਕਾ ਸੀ ਬੀ ਆਈ ਮੁਖੀ ਆਲੋਕ ਵਰਮਾ ਨੇ ਨੌਕਰੀ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ 11 ਜਨਵਰੀ (ਏਜੰਸੀਆਂ) : ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨੇ ਸੀਬੀਆਈ ਮੁਖੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੇ ਇੱਕ ਦਿਨ ਬਾਅਦ ਆਪਣੀ ਨੌਕਰੀ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਆਲੋਕ ਵਰਮਾਂ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨਸਾਫ ਨੂੰ ਦਰੜਿਆ ਗਿਆ ਤੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਲਈ ਪੂਰੀ ਤੈਅਸ਼ੁਦਾ ਕਾਰਵਾਈ ਨੂੰ ਹੀ ਪੁੱਠਾ ਕਰ ਦਿੱਤਾ। ਇਸ ਤੋਂ ਪਹਿਲਾਂ ਆਲੋਕ ਵਰਮਾ ਨੂੰ ਵੀਰਵਾਰ ਨੂੰ ਪੀਐਮ ਮੋਦੀ, ਵਿਰੋਧੀ ਧੜੇ ਦੇ ਕਾਂਗਰਸੀ ਲੀਡਰ ਮਲਿਕਾਅਰਜੁਨ ਅਤੇ ਇੱਕ ਜੱਜ ਦੇ ਸਾਂਝੇ ਪੈਨਲ ਨੇ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਜਿਸ ਤੋਂ ਬਾਅਦ ਆਲੋਕ ਵਰਮਾ ਦਾ ਟਰਾਂਸਫਰ ਕਰਕੇ ਉਨ੍ਹਾਂ ਨੂੰ ਡੀਜੀ, ਫ਼ਾਇਰ ਸਰਵਿਸਸ ਸਿਵਲ ਡਿਫੈਂਸ ਅਤੇ ਹੋਮ ਗਾਰਡ ਬਣਾਇਆ ਗਿਆ ਸੀ। 

ਸ਼ੁੱਕਰਵਾਰ ਨੂੰ ਆਲੋਕ ਵਰਮਾ ਨੇ ਫ਼ਾਇਰ ਸਰਵਿਸਸ ਦੇ ਡੀਜੀ ਦਾ ਅਹੁਦਾ ਠੁਕਰਾਉਂਦਿਆਂ ਆਪਣੀ ਨੌਕਰੀ ਤੋਂ ਹੀ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਵਰਮਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਟਰਾਂਸਫਰ ਉਨ੍ਹਾਂ ਦੇ ਵਿਰੋਧ ਚ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਲਗਾਏ ਗਏ ਝੂਠੇ, ਬੇਬੁਨਿਆਦ ਤੇ ਜਾਅਲੀ ਦੋਸ਼ਾਂ ਦੇ ਆਧਾਰ ਤੇ ਕੀਤਾ ਗਿਆ। ਪੀਐਮ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ ਭ੍ਰਿਸ਼ਟਾਚਾਰ ਅਤੇ ਕਾਰਗੁਜ਼ਾਰੀ ਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਕਾਰਨ ਵੀਰਵਾਰ ਨੂੰ ਆਲੋਕ ਵਰਮਾ ਨੂੰ ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਆਲੋਕ ਵਰਮਾ ਅਗਲੇ ਕੁਝ ਦਿਨਾਂ ਚ ਰਿਟਾਇਰ ਹੋਣ ਵਾਲੇ ਸਨ।

Unusual
CBI
Resign

Click to read E-Paper

Advertisement

International