ਜਦੋਂ ਕਾਂਗਰਸੀ ਵਿਧਾਇਕ ਜ਼ੀਰਾ ਨੇ ਆਪਣੀ ਸਰਕਾਰ ਤੇ ਨਸ਼ਿਆਂ ਦੇ ਸੌਦਾਗਰਾਂ ਦਾ ਸਾਥ ਦੇਣ ਦਾ ਲਾਇਆ ਦੋਸ਼

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ 

ਫਿਰੋਜ਼ਪੁਰ 12 ਜਨਵਰੀ (ਵਰਿਆਮ ਸਿੰਘ ਹੁਸੈਨੀਵਾਲਾ,ਅਵਤਾਰ ਸਿੰਘ ਉੱਪਲ, ਵਿੱਕੀ ਬਜਾਜ) ਪੰਜਾਬ ਵਿਚ ਵਹਿ ਰਹੇ ਨਸ਼ਿਆਂ ਛੇਵੇਂ ਦਰਿਆ ਦੇ ਕਾਰਨ ਜਿਥੇ ਕਈ ਨੌਜ਼ਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ, ਉਥੇ ਹੀ ਦੂਜੇ ਪਾਸੇ ਪੁਲਿਸ ਪ੍ਰਸਾਸ਼ਨ ਵੀ ਨਸ਼ਾ ਤਸਕਰਾਂ ਨੂੰ ਫੜਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਜੀ ਹਾਂ, ਫਿਰੋਜ਼ਪੁਰ ਜ਼ਿਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦੇ ਰੱਖੇ ਸਹੁੰ ਚੁੱਕ ਸਮਾਗਮ ਵਿਚ ਅੱਜ ਵਿੱਤ ਮੰਤਰੀ ਪੰਜਾਬ ਪਹੁੰਚੇ, ਜਿਨ੍ਹਾਂ ਨੂੰ ਪਹਿਲੋਂ ਬਿਜਲੀ ਮੁਲਾਜਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਉਸ ਤੋਂ ਬਾਅਦ ਸਮਾਗਮ ਵਿਚ ਜ਼ੀਰਾ ਹਲਕਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਪ੍ਰਸਾਸ਼ਨ ਤੇ ਸਰਕਾਰ 'ਤੇ ਗੰਭੀਰ ਦੋਸ਼ ਲਗਾਏ। ਆਪਣੇ ਭਾਸ਼ਣ ਦੌਰਾਨ ਜ਼ੀਰਾ ਹਲਕਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜਿਥੇ ਪੁਲਿਸ ਪ੍ਰਸਾਸ਼ਲ ਦੀ ਪੋਲ ਖੋਲੀ, ਉਥੇ ਹੀ ਪੁਲਿਸ 'ਤੇ ਦੋਸ਼ ਲਗਾਇਆ ਕਿ ਉਹ ਨਸ਼ਾ ਤਸਕਰਾਂ ਨੂੰ ਪੈਸੇ ਦੇ ਲੈ ਕੇ ਛੱਡ ਰਹੀ ਹੈ। ਵਿਧਾਇਕ ਜ਼ੀਰਾ ਨੇ ਨਸ਼ਾ ਤਸਕਰਾਂ ਦੇ ਨਾਮ ਵੀ ਮਨਪ੍ਰੀਤ ਬਾਦਲ ਸਾਹਮਣੇ ਰੱਖੇ ਅਤੇ ਆਪਣੇ ਭਾਸ਼ਣ ਦੌਰਾਨ ਹੀ ਨਸ਼ਾ ਤਸਕਰਾਂ ਦੇ ਨਾਮ ਬੋਲੇ। ਪੁਲਿਸ 'ਤੇ ਗੰਭੀਰ ਦੋਸ਼ ਜ਼ੀਰਾ ਨੇ ਇਹ ਲਗਾਏ ਕਿ ਕੁਝ ਸਿਆਸੀ ਲੋਕਾਂ ਦੀ ਸ਼ਹਿ ਦੇ ਕਾਰਨ ਨਸ਼ਾ ਤਸਕਰ ਸਮੱਗਲਿੰਗ ਕਰ ਰਹੇ ਹਨ ਅਤੇ ਪੈਸੇ ਲੈ ਕੇ ਪੁਲਿਸ ਵਾਲੇ ਨਸ਼ਾ ਤਸਰਕਾਂ ਨੂੰ ਛੱਡੀ ਜਾ ਰਹੇ ਹਨ। 

ਜ਼ੀਰਾ ਨੇ ਵਿੱਤ ਮੰਤਰੀ ਵਲੋਂ ਸਰਪੰਚਾਂ ਅਤੇ ਪੰਚਾਂ ਨੂੰ ਚੁਕਾਈ ਜਾਣ ਵਾਲੀ 'ਸਹੁੰ' ਨੂੰ ਝੂਠੀ ਸਹੁੰ ਦੱਸਿਆ ਅਤੇ ਸਮਾਗਮ ਦਾ ਨਾਅਰੇ ਲਗਾਉਂਦੇ ਹੋਏ ਵਿਧਾਇਕ ਜ਼ੀਰਾ ਨੇ ਬਾਈਕਾਟ ਕੀਤਾ। ਵਿਧਾਇਕ ਜ਼ੀਰਾ ਨੇ ਕਿਹਾ ਕਿ ਉਹ ਕਦੇ ਵੀ ਅਜਿਹੀ ਝੂਠੀ ਸਹੁੰ ਨਹੀਂ ਚੁੱਕਣਗੇ, ਜਿਸ ਦਾ ਪਬਲਿਕ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਫਰਜ਼ ਬਣਦਾ ਹੈ, ਪਰ ਕੁਝ ਪੁਲਿਸ ਵਾਲੇ ਨਜਾਇਜ਼ ਹੀ ਸਹੀ ਬੰਦਿਆਂ ਨੂੰ ਚੁੱਕ ਕੇ ਜੇਲ੍ਹਾਂ ਅੰਦਰ ਡੱਕ ਰਹੇ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਇਥੇ ਦੱਸ ਦਈਏ ਕਿ ਵਿਧਾਇਕ ਜ਼ੀਰਾ ਨੇ ਜਿਥੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ, ਉਥੇ ਹੀ ਨਸ਼ਾ ਤਸਰਕਾਂ ਦੀਆਂ ਲਿਸਟਾਂ ਜਾਰੀ ਕਰਕੇ ਪੁਲਿਸ ਪ੍ਰਸਾਸ਼ਨ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਜਿਸ ਵੇਲੇ ਸਟੇਜ਼ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਲੋਂ ਸਮਾਗਮ ਦਾ ਬਾਈਕਾਟ ਕਰਕੇ ਸਟੇਜ਼ ਤੋਂ ਥੱਲੇ ਲੱਥਿਆ ਜਾ ਰਿਹਾ ਸੀ ਤਾਂ ਉਸ ਵੇਲੇ ਸਟੇਜ਼ 'ਤੇ ਬਿਜਾਰਮਾਜ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਉਸ ਨੂੰ ਰੋਕਣ ਦੀ ਕੋਸ਼ਿਸ ਕਰ ਰਹੇ ਸਨ, ਪਰ ਵਿਧਾਇਕ ਜ਼ੀਰਾ ਨੇ ਕਿਸੇ ਦੀ ਇਕ ਨਾ ਸੁਣਦਿਆ ਹੋਇਆ ਸਮਾਗਮ ਦਾ ਬਾਈਕਾਟ ਕਰਕੇ ਉਥੇ ਚਲਦੇ ਬਣੇ।

Unusual
Punjab Congress
Ferozepur
Punjab Politics

Click to read E-Paper

Advertisement

International