ਲੋਕ ਸਭਾ ਚੋਣਾਂ ਲਈ ਭਾਜਪਾ ਦਾ ਨਵਾਂ ਦਾਅ

ਸਾਧਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਲਖਨਊ 22 ਜਨਵਰੀ (ਏਜੰਸੀਆਂ) : ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਦਾ ਖੂਬ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੀ ਸਰਕਾਰ ਨੇ ਸਾਧੂ-ਸੰਤਾਂ ਨੂੰ ਪੈਨਸ਼ਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਤਨਜ਼ ਕੀਤਾ ਹੈ ਕਿ ਇਸ ਯੋਜਨਾ ਤਹਿਤ ਰਾਮ, ਸੀਤਾ ਤੇ ਰਾਵਣ ਨੂੰ ਵੀ ਪੈਨਸ਼ਨ ਦੇ ਦੇਣੀ ਚਾਹੀਦੀ ਹੈ। ਸੂਬਾ ਸਰਕਾਰ ਨੇ ਬੁਢਾਪਾ ਪੈਨਸਨ ਯੋਜਨਾ ਤਹਿਤ ਸਭ ਨੂੰ 400 ਰੁਪਏ ਪ੍ਰਤੀ ਮਹੀਨਾ ਦੀ ਥਾਂ 500 ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ 'ਚ ਵੱਡੀ ਗੱਲ ਹੈ ਕਿ ਸਰਕਾਰ ਨੇ ਇਸ 'ਚ ਹੁਣ ਸਾਧੂ ਸੰਤਾਂ ਨੂੰ ਵੀ ਸ਼ਾਮਲ ਕੀਤਾ ਹੈ।

ਉਧਰ ਯੋਗੀ ਸਰਕਾਰ ਨੇ ਕੈਬਨਿਟ ਦੀ ਅਗਲੀ ਬੈਠਕ ਕੁੰਭ 'ਚ ਕਰਨ ਦਾ ਫੈਸਲਾ ਲਿਆ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਸੂਬਾ ਸਰਕਾਰ ਕੈਬਨਿਟ ਦੀ ਕੋਈ ਬੈਠਕ ਲਖਨਊ ਤੋਂ ਬਾਹਰ ਕਰੇਗੀ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਮੁੱਖ ਮੰਤਰੀ ਯੋਗੀ 29 ਜਨਵਰੀ ਨੂੰ ਸੰਗਮ 'ਚ ਡੁਬਕੀ ਵੀ ਲਾਉਣਗੇ। ਯੋਗੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਰਾਮਲੀਲਾ ਦੇ ਪਾਤਰਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਸ਼ੁਰੂ ਕੀਤੀ ਸੀ। ਸੀਐਮ ਯੋਗੀ ਵੀ ਰਾਮ, ਸੀਤਾ ਤੇ ਰਾਵਣ ਨੂੰ ਪੈਨਸ਼ਨ ਦੇਵੇ। ਇਸ ਦੇ ਨਾਲ ਹੀ ਸੰਤਾਂ ਨੂੰ ਘੱਟੋ ਘੱਟ 20 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਹੋਣੀ ਚਾਹੀਦੀ ਹੈ।”

Unusual
BJP
Election 2019
Hindu

International