ਕਰਤਾਰਪੁਰ ਲਾਂਘੇ 'ਤੇ ਭਾਰਤ ਦਾ ਰਵੱਈਆ ਰਿਹੈ ਢਿੱਲਾ- ਮੱਠਾ : ਫੈਜ਼ਲ

ਇਸਲਾਮਾਬਾਦ 24 ਜਨਵਰੀ (ਏਜੰਸੀਆਂ)  ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ 'ਤੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਉਸ ਦੇ ਪ੍ਰਸਤਾਵ 'ਤੇ ਭਾਰਤ ਦਾ ਰਵੱਈਆ ਢਿੱਲਾ-ਮੱਠਾ ਕਰਾਰ ਦਿੱਤਾ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਇਸਲਾਮਾਬਾਦ ਦਾ ਜਵਾਬ ਪੱਕਾ ਹੋਵੇਗਾ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਅਧਿਕਾਰੀਆਂ ਨਾਲ ਇਕ ਡਰਾਫ ਸਮਝੌਤਾ ਅਤੇ ਵਿਸਥਾਰਤ ਪ੍ਰਸਤਾਵ ਸਾਂਝਾ ਕੀਤਾ ਸੀ ਅਤੇ ਸਮਝੌਤੇ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਅਤੇ ਚਰਚਾ ਕਰਨ ਲਈ ਇਕ ਭਾਰਤੀ ਵਫਦ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ। ਫੈਜ਼ਲ ਨੇ ਇਥੇ ਮੀਡੀਆ ਮੁਲਾਜ਼ਮ ਨੂੰ ਕਿਹਾ ਕਿ ਪਾਕਿਸਤਾਨ ਦੀ ਪਹਿਲ 'ਤੇ ਪ੍ਰਤੀਕਿਰਿਆ ਦੇਣ ਦੀ ਬਜਾਏ ਭਾਰਤ ਨੇ ਪਾਕਿਸਤਾਨ ਦੇ ਇਕ ਵਫਦ ਨੂੰ ਨਵੀਂ ਦਿੱਲੀ ਆਉਣ ਦਾ ਸੱਦਾ ਭੇਜਿਆ ਅਤੇ ਮੀਟਿੰਗ ਲਈ 26 ਫਰਵਰੀ ਅਤੇ 7 ਮਾਰਚ ਦੀਆਂ ਦੋ ਸੰਭਾਵਿਤ ਤਰੀਕਾਂ ਸੁਝਾਈਆਂ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਰੁਖ ਦੇ ਉਲਟ ਪਾਕਿਸਤਾਨ ਇਸ ਅਤਿ ਮਹੱਤਵਪੂਰਨ ਮਸਲੇ 'ਤੇ ਬਹੁਤ ਪੱਕਾ ਅਤੇ ਸੋਚਿਆ ਸਮਝਿਆ ਜਵਾਬ ਦੇਵੇਗਾ ਅਤੇ ਭਾਰਤ ਦੀ ਪਹਿਲ 'ਤੇ ਬਹੁਤ ਛੇਤੀ ਪ੍ਰਤੀਕਿਰਿਆ ਦੇਵੇਗਾ। ਲੰਬੇ ਚਿਰ ਤੋਂ ਉਡੀਕੇ ਜਾ ਰਿਹਾ ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਫੈਜ਼ਲ ਨੇ ਦੋਸ਼ ਲਗਾਇਆ ਕਿ ਭਾਰਤ ਨੇ ਪਿਛਲੇ ਸਾਲ 2300 ਵਾਰ ਜੰਗ ਬੰਦੀ ਦੀ ਉਲੰਘਣਾ ਕੀਤੀ ਅਤੇ ਹੁਣ ਵੀ ਇਨ੍ਹਾਂ ਵਿਚ ਵਾਧਾ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਭਾਰਤ ਵਲੋਂ ਬਿਨਾਂ ਉਕਸਾਵੇ ਦੇ ਹੋਣ ਵਾਲੀ ਗੋਲੀਬਾਰੀ 'ਤੇ ਪਾਕਿਸਤਾਨ ਉਚਿਤ ਜਵਾਬ ਦੇ ਰਿਹਾ ਹੈ। ਫੈਜ਼ਲ ਨੇ ਕਿਹਾ ਕਿ ਜੇਕਰ ਉਹ (ਭਾਰਤ) ਸ਼ਾਂਤੀ ਦੀ ਭਾਸ਼ਾ ਬੋਲੇਗਾ ਤਾਂ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਜਵਾਬ ਦੇਵਾਂਗੇ ਅਤੇ ਜੇਕਰ ਗੋਲੀ ਦੀ ਭਾਸ਼ਾ ਬੋਲਦਾ ਹੈ ਤਾਂ ਅਸੀਂ ਗੋਲੀ ਨਾਲ ਜਵਾਬ ਦੇਵਾਂਗੇ।

ਉਨ੍ਹਾਂ ਨੇ 17 ਜਨਵਰੀ ਨੂੰ ਪਾਕਿਸਤਾਨ ਦੇ ਜਲ ਖੇਤਰ ਵਿਚ ਭਾਰਤ ਵਲੋਂ ਆਈ ਮੱਛੀ ਫੜਣ ਦੀ ਕਿਸ਼ਤੀ ਡੁੱਬਣ ਦੇ ਭਾਰਤੀ ਦਾਅਵੇ ਨੂੰ ਵੀ ਰੱਦ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੇ ਵਿਸ਼ੇਸ਼ ਆਰਥਿਕ ਖੇਤਰ ਵਿਚ ਭਾਰਤ ਦੀ ਮੱਛੀ ਫੜਣ ਵਾਲੀਆਂ ਕਿਸ਼ਤੀਆਂ ਦੀਆਂ ਗਤੀਵਿਧੀਆਂ ਲਗਾਤਾਰ ਦੇਖੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਕਾਨੂੰਨਾਂ ਅਤੇ ਕੌਮਾਂਤਰੀ ਨਿਯਮਾਂ ਅਤੇ ਸੰਯੁਕਤ ਰਾਸ਼ਟਰ ਦੇ ਸਬੰਧਿਤ ਸਮਝੌਤੇ ਦੇ ਰੂਪ ਵਿਚ ਮੁਹਿੰਮ ਚਲਾਉਂਦੀ ਹੈ।

Unusual
Kartarpur Corridor
pakistan
India

International