ਕਰਤਾਰਪੁਰ ਕੌਰੀਡੋਰ : ਪਾਸਪੋਰਟ ਹੋਵੇਗਾ ਲਾਜ਼ਮੀ - ਗੈਰ ਸਿੱਖਾਂ ਲਈ ਵੀ ਖੁੱਲ੍ਹਾ ਹੋਵੇਗਾ ਲਾਂਘਾ

ਚੰਡੀਗੜ੍ਹ, 6 ਫ਼ਰਵਰੀ (ਏਜੰਸੀਆਂ): ਭਾਰਤ ਦੇ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਖਾਸ ਕਾਰੀਡੋਰ ਰਾਹੀਂ ਦਰਸ਼ਨ ਕਰਨ ਦੇ ਚਾਹਵਾਨਾਂ ਲਈ ਪਰਮਿਟ ਸਲਿੱਪ ਦੇ ਨਾਲ ਪਾਸਪੋਰਟ ਦੀ ਜ਼ਰੂਰਤ ਪੈ ਸਕਦੀ ਹੈ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ਵਾਲੀ ਨਵੀਂ ਦਿੱਲੀ ਦੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਨੂੰ ਲਾਗੂ ਕਰਨ ਬਾਰੇ ਫਾਸਟ ਟਰੈਕ ਕਿਵੇਂ ਕੀਤੀ ਜਾਵੇ। ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਬੀਐਸਐਫ ਦੇ ਡੀਜੀ ਆਰ.ਕੇ ਮਿਸ਼ਰਾ ਅਤੇ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਸ਼ਾਮਲ ਸਨ। ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਦੇ ਭਾਰਤੀ ਹਾਈ ਕਮਿਸ਼ਨਰ ਇਸ ਮੀਟਿੰਗ ਦਾ ਹਿੱਸਾ ਸਨ। ਅਵਤਾਰ ਸਿੰਘ ਨੇ ਕਿਹਾ ਕਿ ਦਾਖਲੇ ਲਈ ਪਰਮਿਟ ਸਲਿਪ ਜਾਰੀ ਕੀਤਾ ਜਾਵੇਗਾ ਪਰ ਕਰਤਾਰਪੁਰ ਸਾਹਿਬ ਵਿਖੇ ਜਾਣ ਲਈ ਪਾਸਪੋਰਟ ਦੀ ਜ਼ਰੂਰਤ ਪਵੇਗੀ । ਭਾਰਤ ਨੇ ਇਹ ਸਪਸ਼ਟ ਕੀਤਾ ਹੈ ਕਿ ਗੁਰਦੁਆਰੇ ਦਾ ਦੌਰਾ ਕਰਨ ਲਈ ਪਾਸਪੋਰਟ ਲਾਜ਼ਮੀ ਹੋਵੇਗਾ। ਹਾਲਾਂਕਿ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਮੌਕੇ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ  ਦਾ ਦੌਰਾ ਕਰਨ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਛੋਟ ਕੀਤੀ ਜਾਵੇ। ਪਰ ਤਾਜ਼ਾ ਜਾਣਕਾਰੀ ਦੇ ਅਨੁਸਾਰ ਦਾਖਲੇ ਲਈ ਪਾਸਪੋਰਟ ਦੀ ਲੋੜ ਲਾਜ਼ਮੀ ਹੋਵੇਗੀ। ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਕੌਰੀਡੋਰ ਖੁੱਲ੍ਹਾ ਰਹੇਗਾ ਅਤੇ ਸ਼ਰਧਾਲੂਆਂ ਨੂੰ ਉਸੇ ਦਿਨ ਵਾਪਸ ਜਾਣਾ ਪਏਗਾ।

ਇਸ ਤੋਂ ਇਲਾਵਾ, ਦੋ ਹੋਰ ਅਹਿਮ ਗੱਲਾਂ ਇਕਰਾਰਨਾਮੇ ਵਿਚ ਸ਼ਾਮਲ ਕੀਤੀਆਂ ਗਈਆਂ ਨੇ ਜੋ ਭਾਰਤ ਸਰਕਾਰ ਦੁਆਰਾ ਤਿਆਰ ਕੀਤੀ ਜਾ ਰਹੀ ਹੈ।

ਪਹਿਲਾ - ਤੀਰਥ ਯਾਤਰਾ ਨਾ ਕੇਵਲ ਸਿੱਖਾਂ ਲਈ ਸੀਮਤ ਹੋਵੇਗੀ।
ਦੂਜਾ-  ਵਿਅਕਤੀਗਤ ਤੀਰਥ ਯਾਤਰੀਆਂ ਨੂੰ ਵੀ ਗੁਰਦੁਆਰੇ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 
ਕੈਪਟਨ ਅਮਰਿੰਦਰ ਸਿੰਘ ਨੇ ਉਪਰੋਕਤ ਦੋਵੇਂ ਬਿੰਦੂਆਂ 'ਤੇ ਇਤਰਾਜ਼ ਉਠਾਉਂਦੇ ਹੋਏ ਕਿਹਾ ਕਿ ਗੁਰੂ ਨਾਨਕ ਜੀ ਹਰ ਸਿੱਖ ਲਈ ਪ੍ਰਚਾਰਕ ਸਨ, ਨਾ ਸਿਰਫ ਕੇਵਲ ਸਿੱਖਾਂ ਲਈ।  

ਇਸ ਦੌਰਾਨ, ਭਾਰਤ ਨੂੰ ਇਕ ਮਹੀਨੇ ਦੇ ਅੰਦਰ ਹੀ ਕਰਤਾਰਪੁਰ ਗਲਿਆਰੇ ਲਈ ਇਕ ਡਰਾਫਟ ਸਮਝੌਤਾ ਭੇਜਣਾ ਹੋਵੇਗਾ ਜੋ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਨੂੰ ਸਿੱਖ ਸ਼ਰਧਾਲੂਆਂ ਨੂੰ ਆਸਾਨੀ ਨਾਲ ਯਾਤਰਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰਿੰਗ ਮਾਰਚ ਦੇ ਅੰਤ ਤੱਕ ਹੋ ਜਾਵੇਗੀ ਕਿਉਂਕਿ ਇਹ ਪਹਿਲਾਂ ਹੀ ਦੂਜੇ ਪੜਾਅ 'ਚ ਹੈ।
ਹਾਈਵੇ ਲਈ ਭੂਮੀ ਐਕੁਜੀਸ਼ਨ ਲਈ ਸ਼ੁਰੂਆਤੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇੰਟੈਗਰੇਟਿਡ ਚੈੱਕ ਪੋਸਟ ਲਈ ਜ਼ਮੀਨ ਹਾਸਲ ਕਰਨ ਦੀ ਸੂਚਨਾ ਬੁੱਧਵਾਰ ਨੂੰ ਜਾਰੀ ਕੀਤੀ ਜਾਵੇਗੀ। ਪਾਕਿਸਤਾਨੀ ਡੈਲੀਗੇਸ਼ਨ ਦੀ 26 ਫਰਵਰੀ ਅਤੇ 7 ਮਾਰਚ ਨੂੰ ਭਾਰਤ ਆਉਣ ਦੀ ਸੰਭਾਵਨਾ ਹੈ।

Unusual
Kartarpur Corridor
Visa
passport
pakistan

International