ਭਾਜਪਾ ਦਾ ਸੰਕਲਪ, ਰਾਮ ਜਨਮ ਭੂਮੀ 'ਤੇ ਬਹੁਤ ਜਲਦ ਬਣੇਗਾ ਰਾਮ ਮੰਦਰ: ਸ਼ਾਹ

ਜੌਨਪੁਰ 8 ਫ਼ਰਵਰੀ (ਏਜੰਸੀਆਂ) : ਭਾਰਤੀ ਜਨਤਾ ਪਾਰਤੀ ਦੇ ਰਾਸ਼ਟਰਪੀ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸ਼ਭਾ ਚੋਣਾਂ 2019 ਦੀ ਤਿਆਰੀ ਉੱਤਰ ਪ੍ਰਦੇਸ਼ ਦੇ ਬੂਥ ਪ੍ਰਬੰਧਨ 'ਤੇ ਧਿਆਨ ਦਿੱਤਾ ਹੈ। ਮਹਾਰਾਜਗੰਜ ਤੋਂ ਬਾਅਦ ਉਹ ਅੱਜ ਜੌਨਪੁਰ 'ਚ ਬੂਥ ਪ੍ਰਧਾਨ ਸੰਮੇਲਨ 'ਚ ਪੁਹੰਚੇ ਹਨ ਅਤੇ ਜਨਸਭਾ ਨੂੰ ਸੰਬੋਧਨ ਕੀਤਾ ਹੈ। ਅਮਿਤ ਸ਼ਾਹ ਨੇ ਰਾਮ ਮੰਦਰ ਦੇ ਮੁੱਦੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ, ''ਭਾਜਪਾ ਰਾਮ ਜਨਮ ਭੂਮੀ 'ਤੇ ਬਹੁਤ ਜਲਦੀ ਹੀ ਰਾਮ ਮੰਦਰ ਬਣਾਉਣ ਲਈ ਵਚਨਬੱਧ ਹੈ।'' ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭੂਆ (ਮਾਇਆਵਤੀ) ਭਤੀਜਾ (ਅਖਿਲੇਸ਼) ਅਤੇ ਰਾਹੁਲ ਬਾਬਾ (ਕਾਂਗਰਸ ਪ੍ਰਧਾਨ ਰਾਹੁਲ) ਰਾਮ ਜਨਮ ਭੂਮੀ ਸਬੰਧੀ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਣ।

ਘੁਸਪੈਠੀਆਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਸ਼ਮੀਰ ਤੋਂ ਕੰਨਿਆਕੁਮਾਰੀ, ਆਸਾਮ ਤੋਂ ਗੁਜਰਾਤ ਅਤੇ ਉੱਤਰ ਪ੍ਰਦੇਸ਼ ਤੋਂ ਉੱਤਰਾਖੰਡ ਤਕ ਇਕ-ਇਕ ਘੁਸਪੈਠੀਏ ਨੂੰ ਚੁਣ-ਚੁਣ ਕੇ ਬਾਹਰ ਕੱਢੇਗੀ। ਜਦੋਂ ਦੇਸ਼ 'ਚੋਂ ਘੁਸਪੈਠੀਆਂ ਨੂੰ ਹਟਾਉਣ ਦਾ ਕੰਮ ਮੋਦੀ ਨੇ ਸ਼ੁਰੂ ਕੀਤਾ ਤਾਂ ਕਾਂਗਰਸ, ਸਪਾ ਤੇ ਬਸਪਾ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘੁਸਪੈਠੀਏ ਭੂਆ-ਭਤੀਜੇ ਲਈ ਤਾਂ ਵੋਟ ਬੈਂਕ ਹੋ ਸਕਦੇ ਹਨ ਪਰ ਸਾਡੇ ਲਈ ਤਾਂ ਦੇਸ਼ ਦੀ ਸੁਰੱਖਿਆ ਹੀ ਸਭ ਤੋਂ ਵੱਡੀ ਹੈ।

Unusual
Amit Shah
Ram Mandir
Ayodhya verdict

International