ਆਖ਼ਰਕਾਰ ਸੀ. ਬੀ. ਆਈ. ਸਾਹਮਣੇ ਪੇਸ਼ ਹੋਏ ਬੰਗਾਲ ਦੇ ਪੁਲਸ ਕਮਿਸ਼ਨਰ

ਸ਼ਿਲਾਂਗ 9 ਫ਼ਰਵਰੀ (ਏਜੰਸੀਆਂ): ਸੀ. ਬੀ. ਆਈ. ਨੇ ਚਿਟ ਫੰਡ ਘਪਲੇ 'ਚ ਕੋਲਕਾਤਾ ਕਮਿਸ਼ਨਰ ਤੋਂ ਅੱਜ ਆਪਣੇ ਦਫਤਰ 'ਚ ਪੁੱਛ ਗਿੱਛ ਲਈ ਬੁਲਾਇਆ ਗਿਆ ਹੈ। ਰਿਪੋਰਟ ਮੁਤਾਬਕ ਅੱਜ ਕੋਲਕਾਤਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ, ਉਨ੍ਹਾਂ ਦੇ ਵਕੀਲ ਵਿਸ਼ਵਜੀਤ ਦੇਬ ਅਤੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਜਾਵੇਦ ਸ਼ਮੀਮ ਅਤੇ ਮੁਰਲੀਧਰ ਸ਼ਰਮਾ ਸਵੇਰੇ 11 ਵਜੇ ਦਫਤਰ ਪਹੁੰਚੇ। ਸੁਰੱਖਿਆ ਦੇ ਵਿਆਪਕ ਬੰਦੋਬਸਤ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਕੁਮਾਰ ਦੇ ਵਕੀਲ ਅਤੇ ਦੋ ਆਈ. ਪੀ. ਐੱਸ. ਅਧਿਕਾਰੀਆਂ ਨੂੰ 30 ਮਿੰਟਾਂ ਦੌਰਾਨ ਹੀ ਸੀ. ਬੀ. ਆਈ. ਦਫਤਰ ਤੋਂ ਬਾਹਰ ਜਾਣ ਨੂੰ ਕਹਿ ਦਿੱਤਾ ਗਿਆ। ਮੇਘਾਲਿਆ ਦੀ ਰਾਜਧਾਨੀ 'ਚ ਆਕਲੈਂਡ ਇਲਾਕੇ 'ਚ ਸਥਿਤ ਬਹੁਤ ਹੀ ਸੁਰੱਖਿਆ ਵਾਲੇ ਸੀ. ਬੀ. ਆਈ. ਦਫਤਰ 'ਚ ਕੁਮਾਰ ਤੋਂ ਪੁੱਛ ਗਿੱਛ ਕੀਤੀ ਗਈ। ਇੱਥੇ ਸੀ. ਬੀ. ਆਈ. ਦੇ 3 ਸੀਨੀਅਰ ਅਧਿਕਾਰੀ ਦਿੱਲੀ ਤੋਂ ਸ਼ੁੱਕਰਵਾਰ ਨੂੰ ਪਹੁੰਚੇ ਸੀ।  

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਲਕਾਤਾ ਪੁਲਸ ਮੁਖੀ ਨੂੰ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਣ ਅਤੇ ਸ਼ਾਰਦਾ ਚਿੱਟ ਫੰਡ ਘੋਟਾਲੇ ਤੋਂ ਪੈਦਾ ਹੋਏ ਮਾਮਲੇ ਦੀ ਜਾਂਚ 'ਚ ਸਹਿਯੋਗ ਦੇਣ ਦਾ ਆਦੇਸ਼ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਸੀ. ਬੀ. ਆਈ ਨੇ ਸੁਪਰੀਮ ਕੋਰਟ 'ਚ ਦੋਸ਼ ਲਗਾਇਆ ਸੀ ਕਿ ਸ਼ਾਰਦਾ ਚਿੱਟ ਫੰਡ ਘੋਟਾਲੇ ਦੀ ਜਾਂਚ 'ਚ ਐੱਸ. ਆਈ. ਟੀ. ਦੀ ਅਗਵਾਈ ਕਰਨ ਵਾਲੇ ਕੁਮਾਰ ਨੇ ਇਲੈਕਟ੍ਰੋਨਿਕ ਸਬੂਤਾਂ ਨਾਲ ਛੇੜ- ਛਾੜ ਕੀਤੀ ਅਤੇ ਸੀ. ਬੀ. ਆਈ. ਨੂੰ ਜੋ ਦਸਤਾਵੇਜ਼ ਸੌਪੇ, ਉਨ੍ਹਾਂ 'ਚ ਕੁਝ ਬਦਲਾਅ ਵੀ ਕੀਤੇ ਗਏ ਸੀ। ਸੁਪਰੀਮ ਕੋਰਟ ਨੇ ਕੁਮਾਰ ਨੂੰ ਇਕ 'ਨਿਰਪੱਖ' (ਨਿਊਟਲ) ਸਥਾਨ ਸ਼ਿਲਾਂਗ 'ਚ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਤਾਂ ਕਿ ਸਾਰੇ ਅਣ-ਲੋੜੀਦੇ ਵਿਵਾਦ ਤੋਂ ਬਚਾ ਸਕੇ।

ਇਸ ਤੋਂ ਇਲਾਵਾ ਸੀ. ਬੀ. ਆਈ ਦੇ ਅਧਿਕਾਰੀ ਪੁੱਛ-ਗਿੱਛ ਕਰਨ ਲਈ 3 ਫਰਵਰੀ ਨੂੰ ਕੋਲਕਾਤਾ 'ਚ ਕੁਮਾਰ ਦੇ ਰਿਹਾਇਸ਼ੀ ਘਰ 'ਚ ਗਏ ਸੀ ਪਰ ਪੁਲਸ ਨੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੀ. ਬੀ. ਆਈ. ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ 3 ਦਿਨ ਧਰਨਾ ਦਿੱਤਾ।

Unusual
West Bengal
CBI
Scam
Police Station

International