ਇਮਰਾਨ ਖ਼ਾਨ ਨੇ ਸਿੱਖਾਂ ਨੂੰ ਆਮਦ ਤੇ ਵੀਜ਼ਾ ਦੀ ਸਹੂਲਤ ਦਿੱਤੀ

ਦੁਬਈ 11 ਫ਼ਰਵਰੀ (ਏਜੰਸੀਆਂ): ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਤੇ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਮਰਾਨ ਖ਼ਾਨ ਨੇ ਯੂਏਈ ਸਰਕਾਰ ਨਾਲ ਬੈਠਕ ਕਰਦਿਆਂ ਪ੍ਰੈੱਸ ਕਾਨਫ਼ਰੰਸ ਚ ਕਿਹਾ ਕਿ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ 'ਵੀਜ਼ਾ ਆਨ ਅਰਾਈਵਲ' (ਆਮਦ 'ਤੇ ਵੀਜ਼ਾ) ਦਰਸ਼ਨ ਕਰ ਸਕਣਗੇ।ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਸਿੱਖ ਭਾਈਚਾਰੇ ਲਈ ਉਨ੍ਹਾਂ ਦੇ ਮੱਕਾ–ਮਦੀਨਾ ਪਾਕਿਸਤਾਨ ਚ, ਇੱਕ ਸ਼੍ਰੀ ਨਨਕਾਣਾ ਸਾਹਿਬ ਤੇ ਦੂਜਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹਨ, ਜਿਨ੍ਹਾਂ ਲਈ ਸਾਡੀ ਸਰਕਾਰ ਨੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਸ਼ਰਧਾਲੂ ਪਾਕਿਸਤਾਨ ਆਉਣ 'ਤੇ ਬਾਅਦ ਵੀਜ਼ਾ ਲੈ ਸਕਦੇ ਹਨ। ਦੱਸਣਯੋਗ ਹੈ ਕਿ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਗੁਆਂਢੀ ਮੁਲਕ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਆਪਣੇ ਮੁਲਕ ਚ ਸਨਤਕਾਰਾਂ ਨੂੰ ਨਿਵੇਸ਼ ਕਰਨ ਦੇ ਨਾਲ–ਨਾਲ ਉਦਯੋਗ ਸਥਾਪਤ ਕਰਨ ਲਈ ਸੰਯੁਕਤ ਅਰਬ ਅਮੀਰਾਤ ਨਾਲ ਵਿਚਾਰ ਵਟਾਂਦਰਾ ਕਰੇ ਰਹੇ ਸਨ।

Unusual
Imran Khan
Sikhs
pakistan

International