ਪਾਕਿਸਤਾਨ ਵਲੋਂ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ 'ਤੇ ਪਾਬੰਦੀ ਦਾ ਐਲਾਨ

ਇਸਲਾਮਾਬਾਦ 21 ਫ਼ਰਵਰੀ (ਏਜੰਸੀਆਂ) : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਚੁੱਕੇ ਗਏ ਕੂਟਨੀਤਿਕ ਕਦਮਾਂ ਤੋਂ ਘਬਰਾਏ ਪਾਕਿਸਤਾਨ ਨੇ ਆਖਰ ਦੇਸ਼ ਅੰਦਰ ਚੱਲ ਰਹੀਆਂ ਅੱਤਵਾਦੀ ਜੱਥੇਬੰਦੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਨੇ ਹਾਫਿਜ਼ ਸਈਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਵਾ ਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਨੂੰ ਪਾਬੰਦੀਸ਼ੁਦਾ ਜੱਥੇਬੰਦੀ ਐਲਾਨ ਦਿੱਤਾ ਹੈ। ਹਾਫਿਜ਼ ਸਈਦ ਲਸ਼ਕਰ-ਏ-ਤੋਇਬਾ ਦੇ ਸਹਿ-ਸੰਸਥਾਪਕਾਂ 'ਚੋਂ ਇਕ ਸੀ। ਇਹ ਉਹ ਜੱਥੇਬੰਦੀ ਸੀ, ਜਿਸ ਨੇ ਭਾਰਤ ਦੇ ਮੁੰਬਈ 'ਚ 26/11 ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਹਮਲੇ 'ਚ 166 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਾਤਨ ਨੇ ਇਹ ਕਾਰਵਾਈ ਐਂਟੀ-ਟੈਰਰਿਜ਼ਮ ਐਕਟ 1997 ਤਹਿਤ ਅਮਲ 'ਚ ਲਿਆਂਦੀ ਹੈ। ਇਹ ਐਲਾਨ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵਲੋਂ ਇਕ ਪ੍ਰੈੱਸ ਨੋਟ ਜਾਰੀ ਕਰਕੇ ਕੀਤਾ ਗਿਆ।

Unusual
pakistan
Imran Khan
Hafiz Saeed

International