ਚੋਣ ਕਮਿਸ਼ਨ ਦੀ ਸਖ਼ਤੀ, ਪਾਰਟੀ ਤੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੇ ਖ਼ਾਸ ਨਿਯਮ ਬਣਾਏ

ਨਵੀਂ ਦਿੱਲੀ, 11 ਮਾਰਚ (ਏਜੰਸੀ) : ਬੀਤੇ ਦਿਨ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਦੇਸ਼ ਅੰਦਰ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਜਾਬਤਾ ਲੱਗਣ ਬਾਅਦ ਸਾਰੇ ਸਿਆਸੀ ਦਲ ਬਿਨਾ ਮਨਜ਼ੂਰੀ ਹੋਰਡਿੰਗ ਤੇ ਬੈਨਰ ਨਹੀਂ ਲਾ ਸਕਣਗੇ ਤੇ ਨਾ ਹੀ ਕੋਈ ਪ੍ਰੋਗਰਾਮ ਕਰ ਸਕਣਗੇ। ਦਰਅਸਲ ਚੋਣ ਜਾਬਤਾ ਲੱਗਣ ਬਾਅਦ ਚੋਣ ਪ੍ਰਚਾਰ ਸਬੰਧੀ ਕੁਝ ਨਿਯਮ ਲਾਗੂ ਹੋ ਜਾਂਦੇ ਹਨ। ਜਾਣੋ ਚੋਣ ਜਾਬਤਾ ਲੱਗਣ ਬਾਅਦ ਪਾਰਟੀ ਤੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੇ ਨਿਯਮ-

ਹਰ ਪਾਰਟੀ 'ਤੇ ਲਾਗੂ ਹੋਣ ਵਾਲੇ ਆਮ ਨਿਯਮ
ਕੋਈ ਵੀ ਪਾਰਟੀ ਬਿਨਾ ਚੋਣ ਕਮਿਸ਼ਨ ਦੀ ਆਗਿਆ ਦੇ ਕਿਤੇ ਵੀ ਹੋਰਡਿੰਗ, ਪੋਸਟਰ ਜਾਂ ਬੈਨਰ ਨਹੀਂ ਲਾ ਸਕਦੀ।
ਚੋਣ ਪ੍ਰਚਾਰ ਲਈ ਮੰਚ ਵਜੋਂ ਧਾਰਮਕ ਸਥਾਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਪ੍ਰਸ਼ਾਸਨ ਤੋਂ ਚੋਣ ਰੈਲੀ ਜਾਂ ਸਭਾ ਦੇ ਸਥਾਨ ਤੇ ਸਮੇਂ ਦੀ ਮਨਜ਼ੂਰੀ ਲੈਣੀ ਹੁੰਦੀ ਹੈ।
ਪੁਲਿਸ ਅਧਿਕਾਰੀਆਂ ਨੂੰ ਵੀ ਚੋਣ ਸਭਾ ਦੀ ਜਾਣਕਾਰੀ ਦੇਣੀ ਹੁੰਦੀ ਹੈ।
ਸਿਰਫ ਉਨ੍ਹਾਂ ਵਾਹਨਾਂ 'ਤੇ ਹੀ ਝੰਡਾ ਲਾਇਆ ਜਾ ਸਕਦਾ ਹੈ ਜਿਸ 'ਤੇ ਉਸ ਪਾਰਟੀ ਜਾਂ ਉਸ ਦੇ ਉਮੀਦਵਾਰ ਦਾ ਅਧਿਕਾਰ ਹੋਏਗਾ।
ਸੱਤਾਧਾਰੀ ਪਾਰਟੀ ਲਈ ਵੱਖਰੇ ਨਿਯਮ
ਸਭਾ ਵਾਲੀ ਥਾਂ ਲਾਊਡ ਸਪੀਕਰ ਦੇ ਉਪਯੋਗ ਲਈ ਵੀ ਪਹਿਲਾਂ ਮਨਜ਼ੂਰੀ ਲੈਣੀ ਪਏਗੀ।
ਸੱਤਾਧਾਰੀ ਪਾਰਟੀ ਕਿਸੇ ਵੀ ਸਰਕਾਰੀ ਯੋਜਨਾ ਦਾ ਪ੍ਰਚਾਰ ਸਰਕਾਰੀ ਖ਼ਜ਼ਾਨੇ ਵਿੱਚੋਂ ਨਹੀਂ ਕਰ ਸਕਦੀ।
ਪਾਰਟੀ ਦੇ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਸਰਕਾਰੀ ਜਹਾਜ਼ ਤੇ ਗੱਡੀਆਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ।
ਹੈਲੀਪੈਡ ਦੇ ਇਸਤੇਮਾਲ 'ਤੇ ਸਿਰਫ ਸੱਤਾਧਾਰੀ ਪਾਰਟੀ ਦਾ ਹੱਕ ਨਹੀਂ ਹੋਏਗਾ।
ਕੋਈ ਵੀ ਸਰਕਾਰੀ ਮੰਤਰੀ ਸ਼ਾਸਕੀ ਦੌਰੇ ਦੌਰਾਨ ਚੋਣ ਪ੍ਰਚਾਰ ਨਹੀਂ ਕਰੇਗਾ।

Unusual
Election Commission
Election 2019

International