ਸਰਕਾਰ ਅਗਲੇ ਮਹੀਨੇ ਫੇਰ ਤੋਂ ਕਰ ਸਕਦੀ ਹੈ ਸਰਜੀਕਲ ਸਟ੍ਰਾਈਕ: ਮਮਤਾ ਬੈਨਰਜੀ

ਨਵੀਂ ਦਿੱਲੀ 12 ਮਾਰਚ (ਏਜੰਸੀਆਂ): ਏਅਰ ਸਟ੍ਰਾਈਕ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕਣ ਵਾਲੀ ਟੀਐਮਸੀ ਮੁੱਖੀ ਅਤੇ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਮਮਤਾ ਮੁਤਾਬਕ ਸਰਕਾਰ ਅਗਲੇ ਮਹੀਨੇ ਫੇਰ ਤੋਂ ਸਰਜੀਕਲ ਸਟ੍ਰਾਈਕ ਕਰ ਸਕਦੀ ਹੈ। ਇਸ ਬਾਰੇ ਮਮਤਾ ਨੇ ਇੱਕ ਪ੍ਰੈਸ ਕਾਨਫ੍ਰੰਸ 'ਚ ਕਿਹਾ, “ਕੁਝ ਸੀਨੀਅਰ ਪੱਤਰਕਾਰਾਂ ਨੇ ਮੈਨੂੰ ਦੱਸੀਆ ਕਿ ਇੱਕ ਹੋਰ ਹਮਲਾ ਹੋਵੇਗਾ। ਮੈਂ ਨਹੀਂ ਕਹਿ ਸਕਦੀ ਕਿ ਕਿਵੇਂ ਦਾ ਹਮਲਾ। ਅਪ੍ਰੈਲ 'ਚ 'ਤਥਾਕਥਿਤ' ਦੇ ਨਾਂਅ 'ਤੇ।

ਮਮਤਾ ਨੇ ਅੱਗੇ ਕਿਹਾ, “ਕਿਰਪਾ ਮੈਨੂੰ ਗਲਤ ਤਰੀਕੇ ਨਾਲ ਪੇਸ਼ ਨਾਂ ਕਰੋ। ਚੋਣ ਵਿਭਾਗ ਜਿਹੀਆਂ ਸੰਸਥਾਵਾਂ ਲਈ ਮੇਰੇ ਦਿਲ 'ਚ ਵਧੇਰੇ ਸਨਮਾਨ ਹੈ। ਪਰ ਪੱਛਮੀ ਬੰਗਾਲ ਦਾ ਮਾਹੌਲ ਖ਼ਰਾਬ ਕਰਨਾ ਭਾਜਪਾ ਦੀ ਯੋਜਨਾ ਦਾ ਹਿੱਸਾ ਹੈ”। ਮਮਤਾ ਦਾ ਇਹ ਬਿਆਨ ਬਾਲਾਕੋਟ 'ਚ ਹੋਈ ਏਅਰ ਸਟ੍ਰਾਈਕ ਤੋਂ 15 ਦਿਨ ਬਾਅਦ ਆਇਆ ਹੈ। ਇਸ ਦੌਰਾਨ ਖ਼ਬਰ ਹੈ ਕਿ ਲੋਕਸਭਾਂ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਮਮਤਾ ਬੈਨਰਜੀ ਅੱਜ ਵੱਡੀ ਬੈਠਕ ਕਰ ਸਕਦੀ ਹੈ। ਇਸ ਬੈਠਕ ਤੋਂ ਬਾਅਦ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਅੱਜ ਸ਼ਾਮ ਸਾਢੇ ਤਿੰਨ ਵਜੇ ਤਕ ਕਰ ਸਕਦੀ ਹੈ। ਪੱਛਮੀ ਬੰਗਾਲ 'ਚ ਸੱਤ ਪੜਾਅ 'ਚ ਚੋਣਾਂ ਹੋਣੀਆਂ ਹਨ।

Unusual
Surgical Strike
Mamata Banerjee
Politics

International