ਮਾਨ ਦਲ ਨੇ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਬੁੱਚੜ ਕੇਪੀਐਸ ਗਿੱਲ ਦੀ ਹਮਾਇਤ 'ਮਨੁੱਖਤਾ ਵਿਰੋਧੀ' ਸਮੇਤ ਕੀਤੇ ਕਈ ਮਤੇ ਪਾਸ

ਜਸਪਾਲ ਸਿੰਘ ਹੇਰਾਂ
ਭਾਵੇਂ ਕਿ ਗੁਰੁ ਗ੍ਰੰਥ ਸਾਹਿਬ ਬੇਅਦਬੀ ਕਾਂਡ , ਬਹਿਬਲ ਕਲਾਂ ਗੋਲੀਕਾਂਡ ਤੇ ਸੌਦਾ ਸਾਧ ਨਾਲ ਯਾਰੀ  ਨੰਗੀ ਹੋਣ ਤੋਂ ਬਾਅਦ , ਬਾਦਲਕਿਆਂ ਨੂੰ ਅਕਾਲੀ ਤਾਂ ਕੀ ,ਸਿੱਖ ਮੰਨਣ ਵਾਲਾ ਮੂਰਖ ਮੰਨਿਆ ਜਾਣਾ ਬਣਦਾ ਹੈ। ਪ੍ਰੰਤੂ ਬਾਦਲ ਕੇ, ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਅਤੇ ਬੀਬੀਆਂ ਦਾੜ੍ਹੀਆਂ ਦੇ ਸਹਾਰੇ, ਸਿੱਖਾਂ ਨੂੰ ਗੁੰਮਰਾਹ ਕਰਨ ਲਈ 'ਪੰਥ' ਦੀ ਦੁਹਾਈ ਦਿੰਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ “ਤੱਕੜੀ” ਦੇ ਨਾਮ ਦੀ ਵਰਤੋਂ ਭੋਲੇ-ਭਾਲੇ ਸਿੱਖਾਂ ਨੂੰ ਅੱਜ ਵੀ ਚੁੰਬਕ ਵਾਂਗੂੰ ਆਪਣੇ ਵੱਲ ਖਿੱਚ ਲੈਂਦੀ ਹੈ। ਸਿੱਖ ਪੰਥ 'ਚ ਬਾਦਲਾਂ ਦੇ ਬਾਈਕਾਟ ਦੀ ਆਵਾਜ਼ ਜ਼ਰੂਰ ਉੱਠਦੀ ਰਹੀ ਹੈ, ਪ੍ਰੰਤੂ ਪੰਥਕ ਅਖਵਾਉਂਦੇ ਆਗੂਆਂ ਦੀ ਦੋਗਲੀ ਖੇਡ ਕਾਰਨ ਬਾਦਲਾਂ ਦੇ ਮੁੰਕਮਲ ਬਾਈਕਾਟ ਦਾ ਸੁਨੇਹਾ ਅਸਰਦਾਰ ਢੰਗ ਨਾਲ ਲਾਗੂ ਨਹੀਂ ਹੋ ਸਕਿਆ। ਬਾਦਲਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਦੇ ਨਾਲ-ਨਾਲ ਪੰਜਾਬ ਨੂੰ ਨਸ਼ਿਆਂ 'ਚ ਡਬੋਣ ਦੇ ਦੋਸ਼ ਲੱਗਦੇ ਆਏ ਹਨ। ਕੈਪਟਨ-ਬਾਦਲਕੇ ਸਮਝੌਤੇ ਕਾਰਨ ਉਹ ਦੋਸ਼ ਬਾਦਲਾਂ ਮੱਥੇ ਕਾਨੂੰਨੀ ਰੂਪ 'ਚ ਮੜ੍ਹੇ ਨਹੀਂ ਗਏ। ਪ੍ਰੰਤੂ ਬੀਤੇ ਦਿਨ ਖ਼ਡੂਰ ਸਾਹਿਬ, ਲੋਕ ਸਭਾ ਹਲਕੇ 'ਚ ਡੇਰਾ ਸਾਹਿਬ ਵਿਖੇ ਬਾਦਲ ਦਲ ਵੱਲੋਂ ਐਲਾਨੀ ਗਈ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਪਲੇਠੀ ਰੈਲੀ ਕੀਤੀ ਗਈ। ਬਾਦਲ ਦਲ ਦੀ ਚੋਣ ਰੈਲੀ ਹੋਵੇ ਤੇ ਸ਼ਰਾਬ ਨਾ ਚੱਲੇ ? ਇਹ ਭਲਾ ਹੋ ਸਕਦਾ ਹੈ? ਰੈਲੀ ਤੋਂ ਬਾਅਦ ਵਰਤਾਈ ਗਈ ਸ਼ਰਾਬ ਧੜ੍ਹਾ-ਧੜ ਪਿਆਈ ਜਾ ਰਹੀ ਹੈ। ਬਾਦਲ ਦਲ, ਜਿਸ 'ਤੇ ਪੰਜਾਬ ਨੂੰ ਨਸ਼ਿਆਂ 'ਚ ਡਬੋਣ ਦਾ ਖੁੱਲ੍ਹਮ-ਖੁੱਲ੍ਹਾ ਦੋਸ਼ ਲੱਗਦਾ ਰਿਹਾ ਹੈ।

ਉਸ ਦਲ ਨੇ ਖਡੂਰ ਸਾਹਿਬ 'ਚ ਲੋਈ ਪੂਰੀ ਤਰਾਂ੍ਹ ਲਾਹ ਦਿੱਤੀ ਹੈ। ਖਡੂਰ ਸਾਹਿਬ ਹਲਕਾ, ਜਿਸ ਹਲਕੇ ਨੂੰ ਸੱਤ ਗੁਰੂ  ਸਾਹਿਬਾਨ ਦੀ ਚਰਨ ਛੂਹ ਪ੍ਰਾਪਤ ਹੋਣ ਕਾਰਨ ਪਵਿੱਤਰ ਧਰਤੀ ਵਜੋਂ ਸਿੱਖ ਪੰਥ ਸਤਿਕਾਰ ਦਿੰਦਾ ਹੈ ਅਤੇ ਪੰਜਾਬ ਦੇ ਉਹਨਾਂ ਧਾਰਮਿਕ ਹਲਕਿਆਂ 'ਚੋਂ ਇੱਕ ਹੈ, ਜਿਨ੍ਹਾਂ ਦੇ ਨਾਮ ਪਿੱਛੇ 'ਸਾਹਿਬ' ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਉਸ ਹਲਕੇ 'ਚ ਬਾਦਲ ਕੇ ਆਪਣੀ ਚੋਣ ਮੁਹਿੰਮ  ਦਾ ਆਗ਼ਾਜ਼ ਹੀ ਸ਼ਰਾਬ ਨਾਲ ਕਰਦੇ ਹਨ ਤਾਂ ਇਸ ਨੂੰ ਹਲਕੇ ਤੇ ਹਲਕੇ ਦੇ ਵੋਟਰਾਂ ਦੀ ਬੇਇੱਜ਼ਤੀ ਮੰਨਿਆਂ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਕਿ ਪੰਜਾਬ, ਜਿਹੜਾ ਪਹਿਲਾਂ ਹੀ ਨਸ਼ਿਆਂ ਦੀ ਮਾਰ ਹੇਠ ਹੈ ਤੇ ਨਸ਼ੇੜੀਆਂ ਦਾ ਸੂਬਾ ਬਣ ਚੁੱਕਾ ਹੈ। ਉਸ ਸੂਬੇ ਦੇ ਵੋਟਰ, ਲੋਕ ਸਭਾ ਚੋਣਾਂ ਸਮੇਂ ਨਸ਼ਿਆ ਵਿਰੁੱਧ ਡੱਟਵੀਂ ਪਹਿਰੇਦਾਰੀ ਕਰਨ। ਕੌਣ ਜਿੱਤਦਾ ਹੈ? ਕੌਣ ਹਾਰਦਾ ਹੈ? ਇਸਤੋਂ ਦੂਰ ਜਾ ਕੇ ਅਸੀਂ ਚਾਹਾਂਗੇ ਕਿ ਖਡੂਰ ਸਾਹਿਬ ਦੇ ਵੋਟਰ, ਨਸ਼ਿਆਂ ਨਾਲ ਚੋਣ ਜਿੱਤਣ ਦੇ ਮਨਸੂਬਿਆਂ ਵਾਲੀਆਂ ਧਿਰਾਂ ਦੇ ਉਮੀਦਵਾਰਾਂ ਨੂੰ ਹਲਕੇ ਦੇ ਕਿਸੇ ਪਿੰਡ 'ਚ ਵੜਨ ਹੀ ਨਾ ਦੇਣ । ਮਾਈਆਂ-ਬੀਬੀਆਂ ਨੂੰ ਇਸ ਲਹਿਰ ਦੀ ਅਗਵਾਈ  ਕਰਨੀ ਚਾਹੀਦੀ ਹੈ। ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ, ਇੱਕ ਧਾਰਮਿਕ ਡੇਰੇ ਦੀ ਮੁਖੀ ਬੀਬੀ ਜਗੀਰ ਕੌਰ ਵੱਲੋਂ ਆਪਣੀ ਜਿੱਤ ਲਈ ਨਸ਼ਿਆਂ ਦਾ ਸਹਾਰਾ ਲੈਣਾ, ਇਨ੍ਹਾਂ ਧਾਰਮਿਕ ਅਖਵਾਉਂਦੇ ਆਗੂਆਂ ਨੂੰ ਪੂਰੀ ਤਰਾਂ੍ਹ ਬੇਨਕਾਬ ਕਰਦਾ ਹੈ।

ਇਨ੍ਹਾਂ ਚੋਣਾਂ 'ਚ ਪੰਜਾਬ ਦੇ ਵੋਟਰਾਂ ਦੀ ਵੀ ਪ੍ਰੀਖਿਆ ਲਈ ਜਾਣੀ ਹੈ। ਕੀ ਉਹ ਸੱਚ-ਝੂਠ ਦਾ ਨਿਤਾਰਾ ਕਰ ਸਕਣ ਦੇ ਸਮਰੱਥ ਹਨ ਜਾਂ ਨਹੀਂ? ਬਾਦਲਕਿਆਂ ਦੀਆਂ ਪੰਥ, ਪੰਜਾਬ ਤੇ ਮੱਨੁਖਤਾ ਵਿਰੋਧੀ ਕਾਰਵਾਈਆਂ  ਨੂੰ ਵੇਖਦਿਆਂ ਹੁਣ ਪੱਕੀ ਤੇ ਸਖ਼ਤ ਸਜ਼ਾ ਦੇਣ ਦਾ ਢੁਕੱਵਾਂ ਸਮਾਂ ਆ ਗਿਆ ਹੈ। ਜੇ ਅੱਜ ਵੀ ਪੰਜਾਬੀਆਂ ਤੇ ਸਿੱਖਾਂ ਨੇ ਗ਼ਲਤ ਫੈਸਲਾ ਲੈ ਲਿਆ ਤਾਂ ਫਿਰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ। ਇਹ ਯਾਦ ਪ੍ਰਖੱਣਾ ਜ਼ਰੂਰੀ ਹੈ । ਭਾਂਵੇਂ ਕਿ ਪ੍ਰਸ਼ਾਸਨ ਨੇ ਵੀ ਮਿਲੀ ਭੁਗਤ ਕਾਰਨ ਨਤੀਜਾ ਦਿੱਤਾ ਹੈ ਕਿ ਸ਼ਰਾਬ ਉਮੀਦਵਾਰ ਵੱਲੋਂ ਨਹੀਂ, ਸਗੋਂ ਉਸ ਦਿਨ ਪਾਰਟੀ 'ਚ ਸ਼ਾਮਲ ਹੋਣ ਵਾਲੇ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ  ਭਤੀਜੇ ਨੇ ਪਿਆਈ ਸੀ। ਕੀ ਇਸ ਦਲੀਲ ਨਾਲ ਬਾਦਲ ਕੇ ਬਰੀ ਹੋ ਸਕਦੇ ਹਨ?

Editorial
Jaspal Singh Heran

International