ਪੰਜਾਬ ਦੇ ਸਵਾ ਸੌ ਥਾਣੇ ਬਣੇ ਨਸ਼ਾ ਵਿਕਰੀ ਕੇਂਦਰ, ਮੰਨਿਆ ਡੀਜੀਪੀ ਨੇ

ਫ਼ਿਰੋਜ਼ਪੁਰ 15 ਮਾਰਚ (ਵਰਿਆਮ ਹੁਸੈਨੀਵਾਲਾ) : ਪੰਜਾਬ ਪੁਲਿਸ ਦੇ ਨਵੇਂ ਬਣੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਸਨਖੀਖੇਜ ਖੁਲਾਸਾ ਕੀਤਾ ਹੈ, ਜੋ ਪੁਲਿਸ ਵਿਭਾਗ ਲਈ ਬੇਹੱਦ ਸ਼ਰਮਨਾਕ ਹੈ। ਗੁਪਤਾ ਨੇ ਦੱਸਿਆ ਹੈ ਕਿ ਪੰਜਾਬ ਦੇ 124 ਥਾਣਿਆਂ ਦੀ ਹਦੂਦ ਅੰਦਰ ਨਸ਼ਾ ਵਿਕਦਾ ਹੈ। ਇਸ ਦੇ ਨਾਲ ਡੀਜੀਪੀ ਨੇ ਇਹ ਵੀ ਮੰਨਿਆ ਕਿ ਨਸ਼ੇ ਨੂੰ ਕੋਈ ਵੀ ਪੂਰਨ ਤੌਰ 'ਤੇ ਖ਼ਤਮ ਕਰਨਾ ਅਸੰਭਵ ਹੈ। ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਈ ਜ਼ਿਲਿ•ਆਂ ਦਾ ਦੌਰਾ ਕੀਤਾ ਤੇ ਇਸੇ ਤਹਿਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਨਸ਼ੇ ਦੇ ਮਾਮਲੇ 'ਤੇ ਅਹਿਮ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਵਿੱਚ 124 ਥਾਣਿਆਂ ਦੀ ਪਛਾਣ ਕੀਤੀ ਗਈ ਹੈ, ਜਿਨ•ਾਂ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦੇ ਮਾਮਲੇ ਦਰਜ ਹਨ। 124 ਥਾਣਿਆਂ ਵਿੱਚੋਂ ਸਰਹੱਦੀ ਇਲਾਕੇ ਫ਼ਿਰੋਜ਼ਪੁਰ ਦੇ ਨੌਂ ਤੇ ਫ਼ਾਜ਼ਿਲਕਾ ਦੇ ਚਾਰ ਥਾਣੇ ਸ਼ਾਮਲ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ•ਾਂ ਥਾਣਿਆਂ ਦੇ ਅੰਦਰੋਂ ਨਸ਼ਾ ਵੇਚਣ ਦਾ ਕੰਮ ਵੀ ਚੱਲਦਾ ਹੈ। ਹਾਲਾਂਕਿ, ਉਨ•ਾਂ ਇਹ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਨੂੰ ਕਾਫੀ ਹੱਦ ਤਕ ਨੱਥ ਪਾਈ ਹੈ ਅਤੇ ਐਸ ਟੀ ਐਫ ਵੀ ਠੀਕ ਢੰਗ ਨਾਲ ਕੰਮ ਕਰ ਰਹੀ ਹੈ। ਲੋਕ ਸਭਾ ਚੋਣਾਂ ਦੌਰਾਨ ਦਿਨਕਰ ਗੁਪਤਾ ਨੇ ਮਾਲਵੇ ਵਿੱਚ ਗੈਂਗਸਟਰਾਂ ਦੇ ਸਰਗਰਮ ਹੋਣ ਦਾ ਵੀ ਖ਼ਦਸ਼ਾ ਜਤਾਇਆ। ਉਨ•ਾਂ ਕਿਹਾ ਕਿ ਪੁਲਿਸ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਪੰਜਾਬ ਵਿੱਚ ਭਗੌੜੇ, ਗੈਂਗਸਟਰ ਤੇ ਨਸ਼ੇ ਦੇ ਕਾਰੋਬਾਰੀਆਂ 'ਤੇ ਨਕੇਲ ਕੱਸੀ ਜਾਵੇਗੀ।

Unusual
DGP
Drugs
Punjab Police

International