ਫੇਸਬੁੱਕ ਨੇ ਕਸ਼ਮੀਰ ਨੂੰ ਐਲਾਨਿਆ ਵੱਖਰਾ ਦੇਸ਼

ਨਵੀਂ ਦਿੱਲੀ 28 ਮਾਰਚ (ਏਜੰਸੀਆਂ): ਫੇਸਬੁੱਕ ਨੇ ਬੁੱਧਵਾਰ ਨੂੰ ਇੱਕ ਬਲੌਗ ਪੋਸਟ 'ਚ ਕਸ਼ਮੀਰ ਨੂੰ ਵੱਖਰਾ ਦੇਸ਼ ਦਿਖਾ ਦਿੱਤਾ। ਇਸ ਤੋਂ ਬਾਅਦ ਗਲਤੀ ਲਈ ਮੁਆਫੀ ਮੰਗਦੇ ਕਿਹਾ ਕਿ ਇਸ ਨੂੰ ਠੀਕ ਕਰ ਦਿੱਤਾ ਹੈ। ਫੇਸਬੁਕ ਨੇ ਕਿਹਾ, “ਅਸੀਂ ਗਲਤੀ ਨਾਲ ਆਪਣੇ ਬਲੌਗ ਪੋਸਟ 'ਚ ਕਸ਼ਮੀਰ ਨੂੰ ਦੇਸ਼ਾਂ ਤੇ ਖੇਤਰਾਂ ਦੀ ਲਿਸਟ 'ਚ ਸ਼ਾਮਲ ਕਰ ਲਿਆ। ਇਰਾਨੀ ਨੈੱਟਵਰਕ ਦੇ ਪ੍ਰਭਾਵ ਕਰਕੇ ਅਜਿਹਾ ਹੋਇਆ ਹੈ।“ ਫੇਸਬੁਕ ਨੇ ਕਿਹਾ ਕਿ ਇਸ ਲਈ ਜ਼ਿੰਮੇਦਾਰ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੰਪਨੀ ਨੇ ਇਸ ਦਾ ਸਿਰਾ ਇਰਾਨ 'ਚ ਲੱਭ ਲਿਆ ਹੈ। ਇਥੇ ਵਰਨਣਯੋਗ ਹੈਕਿ ਜਿਵੇਂ ਹੀ ਫ਼ੇਸਬੁੱਕ ਤੇ ਇਹ ਬਲਾਕ ਦਿਖਾਈ ਦਿੱਤਾ ਉਚ ਪ੍ਰਸ਼ਾਸ਼ਨਿਕ ਹਲਕਿਆਂ ਵਿਚ ਹਾ ਹਾ ਕਾਰ ਮੱਚ ਗਈ।

Unusual
Kashmir
FACEBOOK

International