ਹਾਰਦਿਕ ਪਟੇਲ ਸੁਪਰੀਮ ਕੋਰਟ ਪੁੱਜਾ

ਨਵੀਂ ਦਿੱਲੀ 1 ਅਪ੍ਰੈਲ (ਏਜੰਸੀਆਂ): ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ। ਗੁਜਰਾਤ ਦੀ ਹੇਠਲੀ ਅਦਾਲਤ ਨੇ 2015 ਦੇ ਮੇਹਸਾਣਾ ਦੰਗੇ 'ਚ ਹਾਰਦਿਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਗੁਜਰਾਤ ਹਾਈ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਉਹ ਚੋਣਾਂ ਲੜਨ ਲਈ ਅਯੋਗ ਸਾਬਤ ਹੋ ਗਿਆ। ਹਾਈ ਕੋਰਟ ਦੇ ਫੈਸਲੇ 'ਤੋ ਰੋਕ ਲਗਾਉਣ ਲਈ ਉਸ ਨੇ ਸਰਵਉੱਚ ਅਦਾਲਤ ਤੋਂ ਗੁਹਾਰ ਲਗਾਈ ਹੈ।

ਦਰਅਸਲ ਜਨ ਪ੍ਰਤੀਨਿਧੀਤੱਵ ਕਾਨੂੰਨ ਅਤੇ ਸੁਪਰੀਮ ਕੋਰਟ ਦੀ ਵਿਵਸਥਾ ਦੇ ਅਧੀਨ 2 ਸਾਲ ਜਾਂ ਵਧ ਸਾਲਾਂ ਤੋਂ ਜੇਲ ਦੀ ਸਜ਼ਾ ਕੱਟ ਰਿਹਾ ਵਿਅਕਤੀ ਦੋਸ਼ ਸਿੱਧੀ 'ਤੇ ਰੋਕ ਲੱਗਣ ਤੱਕ ਚੋਣਾਂ ਨਹੀਂ ਲੜ ਸਕਦਾ। ਹਾਰਦਿਕ ਨੂੰ ਸੁਪੀਰਮ ਕੋਰਟ ਤੋਂ ਰਾਹਤ ਨਹੀਂ ਮਿਲਦੀ ਹੈ ਤਾਂ ਉਹ ਲੋਕ ਸਭਾ ਚੋਣਾਂ ਨਹੀਂ ਲੜ ਸਕੇਗਾ। ਇਹ ਕਾਂਗਰਸ ਲਈ ਇਕ ਝਟਕਾ ਹੋਵੇਗਾ, ਕਿਉਂਕਿ ਹਾਲ ਹੀ 'ਚ ਉਹ ਕਾਂਗਰਸ 'ਚ ਸ਼ਾਮਲ ਹੋਇਆ ਹੈ ਅਤੇ ਜਾਮਨਗਰ ਤੋਂ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਗੁਜਰਾਤ 'ਚ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਕ 4 ਅਪ੍ਰੈਲ ਹੈ।

Unusual
Hardik Patel
Supreme Court

International