ਰਿਜ਼ਰਵ ਬੈਂਕ ਦੀ ਰਾਹਤ, ਹੁਣ ਕਰਜ਼ੇ ਹੋਣਗੇ ਸਸਤੇ

ਨਵੀਂ ਦਿੱਲੀ 4 ਅਪ੍ਰੈਲ (ਏਜੰਸੀਆਂ): ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਰੈਪੋ ਰੇਟ 'ਚ ਦੂਜੀ ਵਾਰ 25 ਬੇਸਿਸ ਪੁਆਇੰਟਾਂ ਦੀ ਕਮੀ ਕੀਤੀ ਹੈ। ਇਸ ਕਮੀ 'ਚ ਹੁਣ ਰੈਪੋ ਦੀ ਨਵੀਂ ਦਰ 6 ਫੀਸਦ ਹੋਵੇਗੀ। ਇਹ ਫੈਸਲਾ ਆਰਬੀਆਈ ਦੀ ਮੋਨੇਟ੍ਰੀ ਪੋਲਿਸੀ ਦੀ ਬੈਠਕ 'ਚ ਲਿਆ ਗਿਆ।ਇਸ ਦਰ 'ਚ ਕਮੀ ਨਾਲ ਹੀ ਹੁਣ ਲੋਕਾਂ ਨੂੰ ਬੈਂਕਾਂ ਤੋਂ ਘਰ, ਦੁਕਾਨ ਤੇ ਵਾਹਨ ਲਈ ਕਰਜ਼ ਸਸਤੀ ਦਰ 'ਚ ਮਿਲ ਸਕਦਾ ਹੈ। ਇਸ ਤੋਂ ਪਹਿਲਾ ਰਿਜ਼ਰਵ ਬੈਂਕ ਨੇ ਸੱਤ ਫਰਵਰੀ 2019 ਨੂੰ ਵੀ ਰੈਪੋ ਦਰ 'ਚ 0.25% ਕਮੀ ਕਰ ਇਸ ਨੂੰ 6.25% ਕੀਤਾ ਸੀ।

ਰਿਜ਼ਰਵ ਬੈਂਕ ਨੇ ਇੱਕ ਬਿਆਨ 'ਚ ਕਿਹਾ ਕਿ ਮਹਿੰਗਾਈ ਨੂੰ ਚਾਰ ਫੀਸਦ ਦੇ ਦਾਇਰੇ 'ਚ ਕਾਇਮ ਰੱਖਣ ਦੇ ਮੱਧ ਅਵਧੀ ਦੇ ਮਕਸੱਦ ਨੂੰ ਹਾਸਲ ਕਰਨ ਲਈ ਆਰਥਿਕ ਵਾਧੇ ਨੂੰ ਸਪੀਡ ਦੇਣ ਲਈ ਰੈਪੋ ਦਰ 'ਚ ਕਮੀ ਕੀਤੀ ਗਈ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਰਜ਼ 'ਚ 14% ਦਾ ਵਾਧਾ ਵਿਆਪਕ ਆਧਾਰ ਵਾਲੀ ਨਹੀਂ, ਐਮਐਸਐਮਆਈ ਖੇਤਰ ਦੇ ਕਰਜ਼ ਵੰਢ 'ਚ ਅਜੇ ਵੀ ਸੁਸਤੀ ਹੈ। ਉਨ੍ਹਾਂ ਕਿਹਾ ਰਿਜ਼ਰਵ ਬੈਂਕ ਐਨਪੀ ਦੇ ਹੱਲ ਲਏ ਬਿਨਾ ਜ਼ਿਆਦਾ ਦੇਰੀ ਕੀਤੇ ਆਦੇਸ਼ ਪੱਤਰ ਜਾਰੀ ਕਰੇਗਾ।

Unusual
Reserve Bank of India
home loan

International