ਨਹੀਂ ਲੜਾਂਗੀ ਲੋਕ ਸਭਾ ਚੋਣਾਂ : ਸੁਮਿਤਰਾ ਮਹਾਜਨ

ਨਵੀਂ ਦਿੱਲੀ 5 ਅਪ੍ਰੈਲ (ਏਜੰਸੀਆਂ): ਲੋਕ ਸਭਾ ਸਪੀਕਰ ਅਤੇ ਸੀਨੀਅਰ ਭਾਜਪਾ ਨੇਤਾ ਸੁਮਿਤਰਾ ਮਹਾਜਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਉਹ ਆਮ ਚੋਣਾਂ ਨਹੀਂ ਲੜੇਗੀ। 8 ਵਾਰ ਲੋਕ ਸਭਾ 'ਚ ਸੰਸਦ ਮੈਂਬਰ ਰਹੀ ਮਹਾਜਨ ਨੇ ਦਿੱਲੀ 'ਚ ਇਕ ਪ੍ਰੈੱਸ ਨੋਟਿਸ ਜਾਰੀ ਕਰ ਕੇ ਸਵਾਲ ਕੀਤਾ,''ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਇੰਦੌਰ 'ਚ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਹੈ। ਸੰਭਵ ਹੈ ਕਿ ਪਾਰਟੀ ਨੂੰ ਫੈਸਲਾ ਲੈਣ 'ਚ ਝਿਜਕ ਹੋ ਰਹੀ ਹੈ।'' ਉਨ੍ਹਾਂ ਨੇ ਇਹ ਰੇਖਾਂਕਿਤ ਕੀਤਾ ਕਿ ਉਹ ਇਸ ਸੰਬੰਧ 'ਚ ਪਾਰਟੀ ਦੇ ਸੀਨੀਅਰ ਨਾਲ ਪਹਿਲਾਂ ਹੀ ਚਰਚਾ ਕਰ ਚੁਕੀ ਹੈ। ਉਨ੍ਹਾਂ ਨੇ ਕਿਹਾ,''ਮੈਂ ਫੈਸਲਾ ਉਨ੍ਹਾਂ 'ਤੇ ਹੀ ਛੱਡਿਆ ਸੀ।''

ਉਮੀਦਵਾਰ ਦੇ ਐਲਾਨ ਨੂੰ ਲੈ ਕੇ ਪਾਰਟੀ 'ਚ ਅਜੇ ਵੀ ਪਰੇਸ਼ਾਨੀ ਹੋਣ  ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਸਪੀਕਰ ਨੇ ਭਾਜਪਾ ਤੋਂ ਬੇਝਿਜਕ ਹੋ ਕੇ ਮੁਕਤ ਮਨ ਨਾਲ ਫੈਸਲਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਮੈਂ ਇਹ ਐਲਾਨ ਕਰਦੀ ਹਾਂ ਕਿ ਮੈਂ ਹੁਣ ਲੋਕ ਸਭਾ ਦੀਆਂ ਚੋਣਾਂ ਨਹੀਂ ਲੜਨੀਆਂ ਹਨ। ਮਹਾਜਨ ਨੇ ਕਿਹਾ,''ਆਸ ਕਰਦੀ ਹਾਂ ਕਿ ਪਾਰਟੀ ਉਮੀਦਵਾਰ ਦੇ ਨਾਂ 'ਤੇ ਜਲਦੀ ਹੀ ਫੈਸਲਾ ਕਰੇ ਤਾਂ ਕਿ ਆਉਣ ਵਾਲੇ ਦਿਨਾਂ 'ਚ ਸਾਰਿਆਂ ਨੂੰ ਕੰਮ ਕਰਨ 'ਚ ਸਹੂਲਤ ਹੋਵੇਗੀ ਅਤੇ ਪਰੇਸ਼ਾਨੀ ਦੀ ਸਥਿਤੀ ਖਤਮ ਹੋਵੇਗੀ।'' ਉਨ੍ਹਾਂ ਨੇ ਇੰਦੌਰ ਦੀ ਜਨਤਾ ਤੋਂ ਮਿਲੇ ਪਿਆਰ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੋਂ ਮਿਲੇ ਸਹਿਯੋਗ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ। ਜੇਕਰ ਮਹਾਜਨ ਨੂੰ ਟਿਕਟ ਨਹੀਂ ਮਿਲਦਾ ਹੈ ਤਾਂ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਕਲਰਾਜ ਮਿਸ਼ਰਾ ਤੋਂ ਬਾਅਦ ਉਹ ਭਾਜਪਾ ਦੀ ਚੌਥੀ ਸੀਨੀਅਰ ਨੇਤਾ ਹੋਵੇਗੀ, ਜੋ ਇਨ੍ਹਾਂ ਚੋਣਾਂ 'ਚ ਉਮੀਦਵਾਰ ਨਹੀਂ ਬਣਨਗੇ

undefined

International