ਫਰੈਂਕਫਰਟ : ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਹੋਇਆ ਨਸਲੀ ਹਮਲਾ

ਫਰੈਂਕਫਰਟ 5 ਅਪ੍ਰੈਲ (ਏਜੰਸੀਆਂ): ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਕੋਲਨ ਦੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ 'ਤੇ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵੱਲੋਂ ਜਰਮਨ ਭਾਸ਼ਾ ਵਿਚ 'ਮੂਸ ਰਾਊਸ' ਲਿਖਿਆ ਗਿਆ, ਜਿਸ ਦਾ ਮਤਲਬ ਹੈ ਕਿ ਬਾਹਰ ਨਿਕਲੋ -ਭਾਵ ਸਾਡਾ ਦੇਸ਼ ਛੱਡੋ।ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਓਥੇ ਕੁੱਝ ਵਿਅਕਤੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਸ਼ਰੇਆਮ ਸਿੱਖਾਂ ਨੂੰ ਜਰਮਨ ਛੱਡਣ ਲਈ ਕਹਿ ਰਹੇ ਹਨ। ਇਸ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਕੌਂਸਲੇਟ ਫਰੈਂਕਫਰਟ ਨੇ ਕੋਲਨ ਦੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ ,ਜਿਸ ਤੋਂ ਬਾਅਦ ਕੋਲਨ ਦੀ ਪੁਲਿਸ ਨੇ ਵੀ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।

Unusual
Racism
Gurdwara
Germany
Sikhs

International