ਮੋਦੀ ਨੇ ਅਡਵਾਨੀ ਨੂੰ ਮੰਚ ਤੋਂ ਜੁੱਤੀ ਨਾਲ ਲਾਹਿਆ: ਰਾਹੁਲ ਗਾਂਧੀ

ਨਵੀਂ ਦਿੱਲੀ 5 ਅਪ੍ਰੈਲ (ਏਜੰਸੀਆਂ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲਾਲ ਕ੍ਰਿਸ਼ਣ ਅਡਵਾਨੀ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਕ ਜਨ ਸਭਾ 'ਚ ਕਿਹਾ ਕਿ ਨਰਿੰਦਰ ਮੋਦੀ ਨੇ ਅਡਵਾਨੀ ਜੀ ਨੂੰ ਜੁੱਤੀ ਮਾਰ ਕੇ ਬਾਹਰ ਕੱਢਿਆ ਹੈ। ਉਨ੍ਹਾਂ ਅੱਗੇ ਕਿਹਾ ਕਿ, 'ਮੋਦੀ ਨੇ ਅਡਵਾਨੀ ਨੂੰ ਮੰਚ ਤੋਂ ਜੁੱਤੀ ਨਾਲ ਲਾਹਿਆ। ਪ੍ਰਧਾਨ ਮੰਤਰੀ ਨੇ ਆਪਣੇ ਗੁਰੂ ਨੂੰ ਅਪਨਾਨਿਤ ਕੀਤਾ ਹੈ। ਉਨ੍ਹਾਂ ਨੂੰ ਸਟੇਜ ਤੋਂ ਹੇਠਾਂ ਸੁੱਟ ਦਿੱਤਾ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਦਾ ਅਪਮਾਨ ਕੀਤਾ ਹੈ ਤੇ ਆਪਣੇ ਗੁਰੂ ਦਾ ਅਪਮਾਨ ਕਰਨਾ ਹਿੰਦੂ ਸੱਭਿਆਚਾਰ ਨਹੀਂ ਹੈ।

ਅਡਵਾਨੀ ਪ੍ਰਤੀ ਕੀਤੇ ਗਏ ਵਿਵਹਾਰ ਤੋਂ ਬਾਅਦ ਵੀਰਵਾਰ ਨੂੰ ਆਏ ਉਨ੍ਹਾਂ ਨੇ ਬਲਾਗ ਨੂੰ ਲੈ ਕੇ ਰਾਹੁਲ ਨੇ ਮੋਦੀ 'ਤੇ ਇਹ ਤੰਜ ਕੱਸਿਆ ਹੈ। ਦਰਅਸਲ, ਅਡਵਾਨੀ ਨੇ ਆਪਣੇ ਬਲਾਗ 'ਚ ਕਿਹਾ, ਕਿ ਭਾਜਪਾ ਨੇ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਕਦੇ ਰਾਸ਼ਟਰ ਵਿਰੋਧੀ ਨਹੀਂ ਮੰਨਿਆ ਹੈ। ਰਾਹੁਲ ਨੇ ਕਿਹਾ, 'ਭਾਜਪਾ ਹਿੰਦੂਵਾਦ ਦੀ ਗੱਲ ਕਰਦਾ ਹੈ। ਹਿੰਦੂਵਾਦ 'ਚ ਗੁਰੂ ਸਭ ਤੋਂ ਉੱਤੇ ਹੁੰਦਾ ਹੈ। ਉਹ ਗੁਰੂ ਚੇਲਾ ਪਰੰਪਰਾ ਦੀ ਗੱਲ ਕਰਦੀ ਹੈ। ਮੋਦੀ ਨੇ ਅਡਵਾਨੀ ਨੂੰ ਬਾਹਰ ਦਾ ਰਾਸਤਾ ਦਿਖਾਇਆ ਦਿੱਤਾ (ਜੁੱਤੀ ਮਾਰ ਕੇ ਸਟੇਜ ਤੋਂ ਲਾਹਿਆ)।'

Unusual
Rahul Gandhi
LK Advani
pm narendra modi
Election 2019

International