ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਤਾਂ ਹਿੰਦੁਸਤਾਨ ਹੁੰਦਾ ਹੀ ਨਹੀਂ : ਫਾਰੂਕ ਅਬਦੁੱਲਾ

ਸ਼੍ਰੀਨਗਰ 15 ਅਪ੍ਰੈਲ (ਏਜੰਸੀਆਂ): ਨੈਸ਼ਨਲ ਕਾਨਫਰੰਸ ਦੇ ਚੇਅਰਮੈਨ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਮੋਦੀ ਟੁੱਟ ਜਾਣਗੇ ਪਰ ਹਿੰਦੁਸਤਾਨ ਨਹੀਂ ਟੁੱਟੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਉੱਪਰ ਹਿੰਦੁਸਤਾਨ ਨੂੰ ਤੋੜਨ ਦਾ ਦੋਸ਼ ਲਗਾਇਆ ਜਾਂਦਾ ਹੈ। ਜੇਕਰ ਉਹ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਹਨ ਤਾਂ ਹਿੰਦੁਸਤਾਨ ਹੁੰਦਾ ਹੀ ਨਹੀਂ। ਸ਼੍ਰੀਨਗਰ 'ਚ ਇਕ ਜਲਸੇ 'ਚ ਪੁੱਜੇ ਫਾਰੂਕ ਨੇ ਕਿਹਾ,''ਮੈਂ ਇਸ ਜਲਸੇ 'ਚ ਮੋਦੀ ਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਟੁੱਟ ਜਾਓਗੇ ਪਰ ਹਿੰਦੁਸਤਾਨ ਨਹੀਂ ਟੁੱਟੇਗਾ। ਤੁਸੀਂ (ਮੋਦੀ) ਨੂੰ ਇਹ ਕਹਿੰਦੇ ਹਨ ਕਿ ਅਬਦੁੱਲਾ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਹਨ, ਅਸੀਂ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਤਾਂ ਹਿੰਦੁਸਤਾਨ ਹੁੰਦਾ ਹੀ ਨਹੀਂ।''

ਇਸ ਤੋਂ ਪਹਿਲਾਂ ਐਤਵਾਰ ਨੂੰ ਫਾਰੂਕ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਲੋਕਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਚਾਹੁੰਦੇ ਹਨ ਕਿ ਦੇਸ਼ ਵੰਡਿਆ ਜਾਵੇ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੀਰ ਬਾਹਰੀ ਦਲ 'ਚ ਜਨ ਸਭਾ ਨੂੰ ਸੰਬੋਧਨ ਕਰਨ ਪੁੱਜੇ ਸਨ। ਇੱਥੇ ਉਨ੍ਹਾਂ ਨੇ ਕਿਹਾ,''ਪੀ.ਐੱਮ. ਮੋਦੀ ਅਤੇ ਸ਼ਾਹ ਲੋਕਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਜੋ ਜਾਤੀ, ਪੰਥ ਅਤੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਣ 'ਚ ਵਿਸ਼ਵਾਸ ਕਰਦੇ ਹਨ ਪਰ ਲੋਕਾਂ ਨੇ ਭਾਜਪਾ ਦੇ ਵੰਡਣ ਵਾਲੇ ਏਜੰਡੇ 'ਚ ਨਹੀਂ ਫਸਣ ਦਾ ਮਨ ਬਣਾ ਲਿਆ ਹੈ।''

Unusual
Farooq Abdullah

Click to read E-Paper

Advertisement

International