ਕੈਨੇਡਾ 'ਚ ਸਿੱਖਾਂ ਨੇ ਬਣਾਈ ਪਹਿਲੀ ਸਿਆਸੀ ਪਾਰਟੀ

ਵੈਨਕੂਵਰ 24 ਅਪ੍ਰੈਲ  (ਏਜੰਸੀਆਂ): ਅੱਜ ਦੇ ਸਮੇਂ ਵਿੱਚ ਸਿੱਖ ਹਰ ਪਾਸੇ ਧੂੰਮਾਂ ਪਾ ਰਹੇ ਹਨ। ਜਿਸਦੇ ਚਲਦਿਆਂ ਕੈਨੇਡਾ ਵਿੱਚ ਵੀ ਹੁਣ ਸਿਖਾਂ ਨੇ ਆਪਣੀ ਧੂਮ ਪਾ ਦਿੱਤੀ ਹੈ।ਹੁਣ ਸਿੱਖਾਂ ਦੇ ਵੱਲੋਂ ਕੈਨੇਡਾ ਵਿੱਚ ਪਹਿਲੀ ਸਿਆਸੀ ਪਾਰਟੀ ਦੀ ਨੀਂਹ ਰੱਖ ਦਿੱਤੀ ਗਈ ਹੈ। ਜਿਸ ਵਿੱਚ ਸਿੱਖ ਫ਼ੈਡਰੇਸ਼ਨ ਯੂ.ਕੇ. ਦੇ ਵੱਲੋਂ  21 ਅਪ੍ਰੈਲ ਨੂੰ ਸਿੱਖ ਫ਼ੈਡਰੇਸ਼ਨ ਕੈਨੇਡਾ ਦਾ ਗਠਨ ਕਰ ਦਿੱਤਾ ਗਿਆ। ਇਸ ਗਠਨ ਦੇ ਸਮੇਂ ਕੈਨੇਡਾ ਦੇ ਗੁਰੂਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਸ਼ਾਮਿਲ ਸਨ। ਇਸ ਵਿੱਚ ਸਿੱਖ ਫ਼ੈਡਰੇਸ਼ਨ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਕੈਨੇਡਾ ਦੀ ਪਹਿਲੀ ਸਿੱਖ ਸਿਆਸੀ ਪਾਰਟੀ ਕੈਨੇਡਾ ਦੀਆਂਹੋਰ ਸਿਆਸੀ ਪਾਰਟੀਆਂ ਨਾਲ ਮਿਲ ਕੇ ਕੰਮ ਕਰੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਵਿੱਚ ਵੀ15 ਸਾਲ ਪਹਿਲਾਂ ਇੱਕ ਸਿੱਖ ਫ਼ੈਡਰੇਸ਼ਨ ਨੂੰ ਗਠਿਤ ਕੀਤਾ ਗਿਆ ਸੀ।ਜਿਸਨੂੰ ਦੇਖਦੇ ਹੋਏ ਹੁਣ ਕੈਨੇਡਾ ਵਿੱਚ ਵੀ ਸਿਆਸੀ ਪਾਰਟੀ ਦਾ ਗਠਨ ਕੀਤਾ ਗਿਆ ਹੈ।ਇਹ ਪਾਰਟੀ ਨਾ ਸਿਰਫ਼ ਕੌਮੀ ਪੱਧਰ ਤੇ ਬਲਕਿ ਸੂਬਾਈ ਪੱਧਰ ਤੇ ਵੀ ਸਿੱਖਾਂ ਨਾਲ ਸਬੰਧਿਤ ਮਸਲਿਆਂ ਦਾ ਹੱਲ ਕਰੇਗੀ। ਇਸ ਵਿੱਚ ਸਿੱਖ ਫ਼ੈਡਰੇਸ਼ਨ ਕੈਨੇਡਾ ਦੇ ਵੱਲੋਂ ਇਸ ਗੱਲਦਾ ਖਾਸ ਧਿਆਨ ਰੱਖਿਆ ਜਾਵੇਗਾ ਕਿ ਸਿੱਖ ਭਾਈਚਾਰੇ ਦੇ ਖਿਲਾਫ ਕੋਈ ਵੀ ਗਲਤ ਪ੍ਰਚਾਰ ਨਾ ਕਰ ਸਕੇ।ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨਾਂ ਵਿੱਚ ਇਹ ਕਿਹਾ ਗਿਆ ਹੈ ਕਿਕੈਨੇਡਾ ਵਿੱਚ ਅਕਤੂਬਰ ਦੇ ਮਹੀਨੇ ਆਮ ਚੋਣਾਂ ਆਉਣ ਵਾਲੀਆਂ ਹਨ।

ਇਸ ਲਈ ਪਿਛਲੇ ਸਾਲ ਜੋ ਵੀ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਨੂੰ ਦੇਖਦਿਆਂ ਹੋਇਆਂ ਇਸ ਸਿਆਸੀ ਪਾਰਟੀ ਦਾ ਗਠਨ ਕਰਨਾ ਜ਼ਰੂਰੀ ਸੀ। ਇਸ ਮਾਮਲੇ ਵਿੱਚ ਇਸ ਪਾਰਟੀ ਦੇਮੈਂਬਰਾਂ ਨੇ ਇਹ ਵੀ ਦੱਸਿਆ ਕਿ ਨਵੀਂ ਪਾਰਟੀ ਦੇ ਗਠਨ ਤੋਂ ਇਲਾਵਾ ਕੈਨੇਡਾ ਦੀਆਂ ਮੌਜੂਦਾ ਸਿੱਖ ਜਥੇਬੰਦੀਆਂ, ਵਕੀਲਾਂ, ਪੱਤਰਕਾਰਾਂ ਦੇ ਨਾਲ ਸਬੰਧਤ ਭਾਈਚਾਰੇ ਦੀਆਂ ਪ੍ਰਮੁੱਖਸ਼ਖਸੀਅਤਾਂ 'ਤੇ ਆਧਾਰਿਤ ਇੱਕ ਸਿੱਖ ਨੈੱਟਵਰਕ ਵੀ ਕਾਇਮ ਕੀਤਾ ਜਾ ਰਿਹਾ ਹੈ।

Unusual
Canada
Sikhs
Politics

International