ਕੇਜਰੀਵਾਲ ਨੇ ਮੰਨੀ ਹਾਰ, ਕਾਂਗਰਸ ਸਿਰ ਭੰਨ੍ਹਿਆ ਭਾਂਡਾ

ਨਵੀਂ ਦਿੱਲੀ 18 ਮਈ (ਏਜੰਸੀਆਂ): ਲੋਕਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੈਰਾਨ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੌਮੀ ਰਾਜਧਾਨੀ ਦੀ ਸਾਰੀਆਂ ਸੱਤ ਲੋਕ ਸਭਾ ਸੀਟਾਂ 'ਤੇ ਜਿੱਤ ਰਹੇ ਸੀ ਪਰ ਆਖਰੀ ਸਮੇਂ 'ਚ ਮੁਸਲਿਮ ਵੋਟ ਕਾਂਗਰਸ 'ਚ ਸ਼ਿਫਟ ਹੋ ਗਏ। ਇੱਕ ਅੰਗਰੇਜੀ ਅਖ਼ਬਾਰ ਨੂੰ ਰਾਜਪੁਰਾ 'ਚ ਦਿੱਤੇ ਆਪਣੇ ਇੰਟਰਵਿਊ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ, 'ਦੇਖਦੇ ਹਾਂ ਕਿ ਕੀ ਹੁੰਦਾ ਹੈ? ਅਸਲ 'ਚ ਚੋਣਾਂ ਦੇ 48 ਘੰਟੇ ਪਹਿਲਾਂ ਤਕ ਲੱਗ ਰਿਹਾ ਸੀ ਕਿ ਸੱਤ ਸੀਟਾਂ 'ਆਪ' ਨੂੰ ਆਉਣਗੀਆਂ। ਆਖਰੀ ਸਮੇਂ 'ਚ ਮੁਸਲਿਮ ਵੋਟ ਕਾਂਗਰਸ 'ਚ ਸ਼ਿਫਟ ਹੋ ਗਏ।

ਵੋਟਿੰਗ ਤੋਂ ਠੀਕ ਇੱਕ ਰਾਤ ਪਹਿਲਾਂ ਅਜਿਹਾ ਹੋਇਆ। ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕਿਉਂ ਹੋਇਆ। ਦਿੱਲੀ 'ਚ 12 ਤੋਂ 13 ਫੀਸਦ ਮੱਤਦਾਤਾ ਮੁਸਲਿਮ ਹਨ।” ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੇ ਕਿਹਾ, “ਮੈਂ ਨਹੀਂ ਜਾਣਦੀ ਕੀ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹ। ਸਭ ਨੂੰ ਵੋਟ ਦੇਣ ਦਾ ਅਧਿਕਾਰ ਹੈ, ਕੋਈ ਵੀ ਮਹਿਲਾ ਅਤੇ ਆਦਮੀ ਕਿਸੇ ਵੀ ਪਾਰਟੀ ਨੂੰ ਵੋਟ ਦੇ ਸਕਦਾ ਹੈ।”

Unusual
Arvind Kejriwal
Election 2019
Aam Aadmi Party

International