ਮੋਦੀ ਨੇ ਨਿਬੇੜਿਆ ਮੰਤਰਾਲੇ ਵੰਡਣ ਦਾ ਕੰਮ, ਅਕਾਲੀ ਦਲ ਨੂੰ ਵੀ ਮਿਲੇਗੀ ਝੰਡੀ ਵਾਲੀ ਗੱਡੀ

ਨਵੀਂ ਦਿੱਲੀ 29 ਮਈ (ਏਜੰਸੀਆਂ) :  ਲੋਕ ਸਭਾ ਚੋਣਾਂ ਤੋਂ ਬਾਅਦ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੰਤਰੀਆਂ ਦੇ ਅਹੁਦੇ ਨੂੰ ਲੈ ਕੇ ਘਮਾਸਾਨ ਸ਼ੁਰੂ ਹੋ ਗਿਆ ਹੈ। ਸਾਰੇ ਸਹਿਯੋਗੀ ਪਾਰਟੀਆਂ ਆਪਣੇ-ਆਪਣੇ ਕੋਟੇ ਤੋਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਧਰ ਬੀਜੇਪੀ ਸਰਕਾਰ ਵੀ ਮੰਤਰੀ ਦੇ ਅਹੁਦਿਆਂ ਦੇ ਵਟਾਂਦਰੇ ਨੂੰ ਲੈ ਕੇ ਕਾਫੀ ਮੁਸ਼ਕਲਾਂ 'ਚ ਨਜ਼ਰ ਆ ਰਹੀ ਹੈ। ਪਾਰਟੀ ਵੱਲੋਂ ਤੈਅ ਕੀਤੇ ਨਵੇਂ ਫਾਰਮੂਲੇ ਤਹਿਤ 15-20 ਲੋਕ ਸਭਾ ਸੰਸਦਾਂ 'ਤੇ ਇੱਕ ਕੈਬਨਿਟ ਮੰਤਰੀ ਤੇ ਇੱਕ ਸੂਬਾ ਮੰਤਰੀ ਦੇਣ ਦਾ ਮਾਨਕ ਤੈਅ ਕੀਤਾ ਗਿਆ ਹੈ। ਇਸ ਫਾਰਮੂਲੇ ਮੁਤਾਬਕ ਸ਼ਿਵ ਸੈਨਾ ਤੇ ਜੇਡੀਯੂ ਨੂੰ ਇੱਕ-ਇੱਕ ਕੈਬਨਿਟ ਮੰਤਰੀ ਤੇ ਇੱਕ-ਇੱਕ ਰਾਜ ਮੰਤਰੀ ਦਾ ਅਹੁਦਾ ਮਿਲੇਗਾ।

ਬਾਕੀ ਦਲਾਂ ਨੂੰ ਇੱਕ-ਇੱਕ ਮੰਤਰਾਲਾ ਦਿੱਤਾ ਜਾਵੇਗਾ। ਇਸ 'ਚ ਅਕਾਲੀ ਦਲ, ਏਆਈਏਡੀਐਮਕੇ ਤੇ ਐਲਜੇਪੀ ਨੂੰ ਇੱਕ ਇੱਕ ਮੰਤਰਾਲਾ ਦਿੱਤਾ ਜਾ ਸਕਦਾ ਹੈ।ਮੋਦੀ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਨ ਨੇ ਮੋਦੀ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸ਼ਾਹ ਤੇ ਨੀਤੀਸ਼ ਕੁਮਾਰ 'ਚ ਵੀ ਕੁਝ ਦੇਰ ਬੈਠਕ ਚੱਲੀ। ਦੱਸ ਦਈਏ ਕਿ ਇਨ੍ਹਾਂ ਚੋਣਾਂ 'ਚ ਸ਼ਿਵ ਸੈਨਾ ਦੇ 18 ਉਮੀਦਵਾਰ ਜਿੱਤ ਕੇ ਲੋਕ ਸਭਾ ਪਹੁੰਚੇ ਜਦਕਿ ਜੇਡੀਯੂ ਦੇ 16 ਉਮੀਦਵਾਰ ਲੋਕ ਸਭਾ ਪਹੁੰਚੇ ਹਨ। ਐਲਜੇਪੀ ਨੇ 6 ਸੀਟਾਂ, ਅਕਾਲੀ ਦਲ ਨੇ 2 ਤੇ ਏਆਈਏਡੀਐਮਕੇ ਦਾ ਵੀ ਇੱਕ ਉਮੀਦਰਵਾਰ ਲੋਕ ਸਭਾ ਪਹੁੰਚਿਆ ਹੈ।

ਹੁਣ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਜਾਵੇਗੀ ਮਮਤਾ

ਨਵੀਂ ਦਿੱਲੀ 29 ਮਈ (ਏਜੰਸੀਆਂ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਹੁੰ ਚੁੱਕ ਸਮਾਗਮ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਹੀਂ ਜਾਵੇਗੀ। ਇਸ ਦਾ ਐਲਾਨ ਮਮਤਾ ਨੇ ਖੁਦ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਨੂੰ ਸ਼ੇਅਰ ਕਰ ਕੀਤਾ ਹੈ। ਮਮਤਾ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਨਾ ਕਰਨ ਦਾ ਕਾਰਨ ਦੱਸਿਆ ਹੈ।

ਮਮਤਾ ਨੇ ਲਿਖਿਆ, “ਨਵੇਂ ਪ੍ਰਧਾਨ ਮੰਤਰੀ ਬਣਨ 'ਤੇ ਨਰੇਂਦਰ ਮੋਦੀ ਨੂੰ ਵਧਾਈ। ਮੇਰਾ ਪਲਾਨ ਪਹਿਲਾਂ ਇਸ ਸੱਦੇ ਨੂੰ ਮਨਜ਼ੂਰ ਕਰ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਦਾ ਸੀ ਪਰ ਮੈਂ ਪਿਛਲੇ ਇੱਕ ਘੰਟੇ ਤੋਂ ਮੀਡੀਆ 'ਚ ਦੇਖ ਰਹੀ ਹਾਂ ਕਿ ਬੀਜੇਪੀ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਬੰਗਾਲ 'ਚ 54 ਲੋਕਾਂ ਦੀ ਜਾਨ ਰਾਜਨੀਤਕ ਹਿੰਸਾ ਕਰਕੇ ਗਈ ਹੈ। ਇਹ ਬਿਲਕੁਲ ਝੂਠ ਹੈ।” ਮਮਤਾ ਬੈਨਰਜੀ ਨੇ ਕਿਹਾ, “ਨਰੇਂਦਰ ਮੋਦੀ ਜੀ, ਮਾਫ ਕਰਨਾ, ਇਹੀ ਕਾਰਨ ਹੈ ਕਿ ਮੈਂ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਹੀਂ ਹੋ ਸਕਦੀ। ਇਹ ਸਮਾਗਮ ਲੋਕਤੰਤਰ ਦਾ ਜਸ਼ਨ ਹੁੰਦਾ ਹੈ। ਕਿਸੇ ਇੱਕ ਰਾਜਨੀਤਕ ਪਾਰਟੀ ਨੂੰ ਨੀਵਾਂ ਦਿਖਾਉਣ ਵਾਲਾ ਨਹੀਂ। ਕ੍ਰਿਪਾ ਮੈਨੂੰ ਮਾਫ਼ ਕਰਨਾ।”

ਬੰਗਾਲ 'ਚ ਲੋਕ ਸਭਾ ਚੋਣਾਂ ਦੌਰਾਨ ਜੰਮਕੇ ਹਿੰਸਾ ਹੋਈ ਸੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਸਮਰੱਥਕ ਮਾਰੇ ਗਏ ਸੀ। ਬੀਜੇਪੀ ਇਨ੍ਹਾਂ ਨੂੰ ਸ਼ਹੀਦ ਕਹਿ ਰਹੀ ਹੈ। ਬੀਜੇਪੀ ਨੇ ਨਰੇਂਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ 54 ਬੀਜੇਪੀ ਸਮਰੱਥਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਹੈ। ਇਸ ਨੂੰ ਬੀਜੇਪੀ ਦੀ 2020 ਦੀ ਰਣਨੀਤੀ ਕਿਹਾ ਜਾ ਰਿਹਾ ਹੈ।

Unusual
pm narendra modi
Amit Shah
cabinet meeting
BJP
Center Government

International