ਤਾਮਿਲਨਾਡੂ 'ਚ ਕੇਂਦਰ ਸਰਕਾਰ ਦੇ ਦਫ਼ਤਰਾਂ 'ਚ ਲੱਗੇ ਬੈਨਰਾਂ 'ਤੇ ਹਿੰਦੀ ਸ਼ਬਦਾਂ 'ਤੇ ਮਲੀ ਸਿਆਹੀ

ਤਿਰੂਚਿਰਾਪੱਲੀ 8 ਜੂਨ (ਏਜੰਸੀਆਂ) ਤਾਮਿਲਨਾਡੂ ਦੇ ਤਿਰੂਚਿਰਾਪੱਲੀ 'ਚ ਬੀ.ਐੱਸ.ਐੱਨ.ਐੱਲ. ਤੇ ਹਵਾਈ ਅੱਡੇ ਸਣੇ ਕੇਂਦਰ ਸਰਕਾਰ ਦੇ ਦਫਤਰਾਂ 'ਚ ਲੱਗੇ ਬੈਨਰਾਂ 'ਤੇ ਲਿਖੇ ਹਿੰਦੀ ਨਾਵਾਂ ਤੇ ਸਿਆਹੀ ਮੱਲ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਇਹ ਹਮਲਾ ਸ਼ਨੀਵਾਰ ਸਵੇਰੇ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੋਰਡਾਂ 'ਤੇ ਲਿਖੇ ਅੰਗ੍ਰੇਜੀ ਦੇ ਸ਼ਬਦਾਂ ਨੂੰ ਵਿਗਾੜਿਆ ਨਹੀਂ  ਗਿਆ ਹੈ। ਇਹ ਘਟਨਾ ਕੇਂਦਰ ਵੱਲੋਂ ਪ੍ਰਸਤਾਵਿਤ ਤਿੰਨ ਭਾਸ਼ਾ ਦੇ ਫਾਰਮੂਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਹੋਇਆ ਹੈ।

ਸੂਬੇ ਦੇ ਵਿਰੋਧੀ ਦਲਾਂ ਨੇ ਕੇਂਦਰ ਦੇ ਇਸ ਕਦਮ ਨੂੰ ਸੂਬੇ 'ਤੇ ਜ਼ਬਰਦਸਤੀ ਹਿੰਦੀ ਲਾਗੂ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ। ਪ੍ਰਮੁੱਖ ਵਿਰੋਧੀ ਦਲ ਦ੍ਰਮੁੱਕ ਤੇ ਹੋਰਾਂ ਨੇ ਇਸ ਕਦਮ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਸਿਰਫ ਦੋ ਭਾਸ਼ਾਵਾਂ ਦਾ ਫਾਰਮੂਲਾ ਜਾਰੀ ਰਹਿਣਾ ਚਾਹੀਦਾ ਹੈ। ਪੁਲਸ ਨੇ ਦੱਸਿਆ ਕਿ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਅਪੀਲ ਕੀਤੀ ਹੈ ਕਿ ਨਾਵਾਂ ਨੂੰ ਵਿਗਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Unusual
Tamilnadu
Language
Center Government

International