ਹੁਣ ਬੰਗਾਲ 'ਚ ਐਮਰਜੰਸੀ ਲਾਉਣ ਦੀ ਤਿਆਰੀ?

ਰਾਜਪਾਲ ਨੇ ਮੋਦੀ ਅਤੇ ਸ਼ਾਹ ਨਾਲ ਕੀਤੀ ਮੁਲਾਕਾਤ

ਪੱਛਮੀ ਬੰਗਾਲ 'ਚ ਭਾਜਪਾ ਮਨਾ ਰਹੀ ਕਾਲਾ ਦਿਵਸ

ਨਵੀਂ ਦਿੱਲੀ 10 ਜੂਨ (ਏਜੰਸੀਆਂ): ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦਰੂਨੀ ਸੁਰੱਖਿਆ ਤੇ ਬੰਗਾਲ ਵਿੱਚ ਫੈਲੀ ਹਿੰਸਾ 'ਤੇ ਸੋਮਵਾਰ ਨੂੰ ਬੈਠਕ ਬੁਲਾਈ। ਇਸ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਮੌਜੂਦ ਸਨ। ਦੂਜੇ ਪਾਸੇ ਬੰਗਾਲ ਦੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਰਾਜਪਾਲ ਨੇ ਇਸ ਨੂੰ ਰਸਮੀ ਮਿਲਣੀ ਦੱਸਿਆ ਹੈ। ਸੁਰੱਖਿਆ 'ਤੇ ਬੈਠਕ ਬਾਰੇ ਬੀਜੇਪੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਕਿਹਾ ਕਿ ਬੰਗਾਲ ਵਿੱਚ ਜਿਸ ਤਰ੍ਹਾਂ ਹਿੰਸਾ ਫੈਲ ਰਹੀ ਹੈ, ਉੱਥੇ ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ ਹੈ।

ਬੰਗਾਲ ਵਿੱਚ ਹਿੰਸਾ ਦੀ ਜ਼ਿੰਮੇਵਾਰੀ ਮਮਤਾ ਬੈਨਰਜੀ ਦੀ ਹੈ ਤੇ ਉਹੀ ਬਦਲੇ ਦੀ ਭਾਵਨਾ ਕਰਕੇ ਲੋਕਾਂ ਨੂੰ ਭੜਕਾ ਰਹੇ ਹਨ। ਵਰਕਰਾਂ ਦੇ ਕਤਲ ਦੇ ਵਿਰੋਧ ਵਿੱਚ ਬੀਜੇਪੀ ਨੇ 12 ਘੰਟੇ ਦਾ ਬੰਦ ਬੁਲਾਇਆ ਹੈ। ਪੂਰੇ ਬੰਗਾਲ ਵਿੱਚ ਇਹ ਦਿਨ 'ਬਲੈਕ ਡੇਅ' ਵਜੋਂ ਮਨਾਇਆ ਜਾ ਰਿਹਾ ਹੈ। ਵਿਜੇਵਰਗੀ ਨੇ ਕਿਹਾ ਕਿ ਮਮਤਾ ਬੈਨਰਜੀ ਆਪਣੇ ਵਰਕਰਾਂ ਨੂੰ ਕਹਿ ਰਹੇ ਹਨ ਕਿ ਜਿੱਥੋਂ ਉਨ੍ਹਾਂ ਦੀ ਪਾਰਟੀ ਹਾਰ ਰਹੀ ਹੈ, ਉੱਥੇ ਬੀਜੇਪੀ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾਏ। ਸਾਰੇ ਗੁੰਡੇ ਸੱਤਾਧਾਰੀ ਤ੍ਰਿਣਮੂਲ ਕੋਲ ਹੀ ਹਨ। ਉਨ੍ਹਾਂ ਕੋਲ ਪਿਸਤੌਲ ਤੇ ਬੰਬ ਵੀ ਹਨ ਜਦਕਿ ਬੀਜੇਪੀ ਵਰਕਰਾਂ ਕੋਲ ਕੋਈ ਹਥਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇ ਬੰਗਾਲ ਵਿੱਚ ਇਸੇ ਤਰ੍ਹਾਂ ਹਿੰਸਾ ਜਾਰੀ ਰਹੀ ਤਾਂ ਦਖ਼ਲ ਦੇਣਾ ਹੀ ਪਏਗਾ।

ਜ਼ਰੂਰੀ ਹੋਇਆ ਤਾਂ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾ ਸਕਦਾ ਹੈ। ਪੱਛਮੀ ਬੰਗਾਲ 'ਚ ਆਪਣੇ ਵਰਕਰਾਂ ਦੀ ਹੱਤਿਆ ਅਤੇ ਵਿਗੜਦੀ ਕਾਨੂੰਨ ਅਤੇ ਵਿਵਸਥਾ ਦੇ ਵਿਰੋਧ ਵਿੱਚ ਸੋਮਵਾਰ ਨੂੰ' ਕਾਲਾ ਦਿਵਸ 'ਮਨਾ ਰਹੀ ਹੈ। ਪਾਰਟੀ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਸ਼ੀਰਹਾਟ ਸਬ ਡਵੀਜ਼ਨ ਵਿੱਚ 12 ਘੰਟੇ ਦੇ ਬੰਦ ਦੀ ਅਪੀਲ ਕੀਤੀ ਹੈ।ਭਾਜਪਾ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਰੈਲੀਆਂ ਕੱਢੀਆਂ ਜਿਸ ਵਿੱਚ ਭਾਜਪਾ ਵਰਕਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਰੱਖੀਆਂ ਸਨ। ਉਥੇ, ਪੱਛਮੀ ਬੰਗਾਲ ਦੇ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਆਏ ਸਨ।

Unusual
West Bengal
Center Government
Governer
pm narendra modi

International