ਸ਼੍ਰੀਨਗਰ 'ਚ ਫਾਰੂਕ ਨਾਲ ਧੱਕਾ-ਮੁੱਕੀ, ਕਸ਼ਮੀਰੀ ਪੰਡਤਾਂ ਨੇ ਲਾਏ 'ਮੋਦੀ-ਮੋਦੀ' ਦੇ ਨਾਅਰੇ

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨਾਲ ਧੱਕਾ-ਮੁੱਕੀ ਦਾ ਮਾਮਲਾ ਸਾਹਮਣੇ ਆਇਆ ਹੈ। ਫਾਰੂਕ ਨਾਲ ਸ਼੍ਰੀਨਗਰ 'ਚ ਸਥਿਤ ਇਕ ਮੰਦਰ ਦੇ ਬਾਹਰ ਕਸ਼ਮੀਰੀ ਪੰਡਤਾਂ ਨੇ ਧੱਕਾ-ਮੁੱਕੀ ਕੀਤੀ ਹੈ। ਦਰਅਸਲ ਦੇਸ਼ ਭਰ ਵਿਚ ਰਹਿਣ ਵਾਲੇ ਕਸ਼ਮੀਰੀ ਪੰਡਤ ਘਾਟੀ ਤੋਂ ਉਨ੍ਹਾਂ ਨੂੰ ਹਟਾਏ ਜਾਣ ਬਾਰੇ ਸਵਾਲ ਪੁੱਛ ਰਹੇ ਸਨ। ਫਾਰੂਕ ਦੇ ਉੱਥੇ ਪਹੁੰਚਦੇ ਹੀ ਕਸ਼ਮੀਰੀ ਪੰਡਤਾਂ ਦਾ ਸਮੂਹ ਇਕੱਠਾ ਹੋ ਗਿਆ। ਇਸ 'ਚ ਔਰਤਾਂ ਅਤੇ ਪੁਰਸ਼ ਦੋਵੇਂ ਸ਼ਾਮਲ ਸਨ। ਫਾਰੂਕ ਅਬਦੁੱਲਾ ਦੇ ਮੰਦਰ ਕੰਪਲੈਕਸ 'ਚ ਪਹੁੰਚਦੇ ਹੀ ਕਸ਼ਮੀਰੀ ਪੰਡਤਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਇਸ ਦੌਰਾਨ ਉਨ੍ਹਾਂ ਨੇ ਧੱਕਾ-ਮੁੱਕੀ ਵੀ ਕੀਤੀ। ਇਸ ਘਟਨਾ ਮਗਰੋਂ ਫਾਰੂਕ ਨੂੰ ਨਾ ਸਿਰਫ ਲੋਕਾਂ ਨੂੰ ਸੰਬੋਧਿਤ ਕੀਤੇ ਬਿਨਾਂ ਵਾਪਸ ਜਾਣਾ ਪਿਆ ਸਗੋਂ ਕੁਝ ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੂੰ ਮੰਦਰ ਅੰਦਰ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ। ਫਾਰੂਕ ਉਨ੍ਹਾਂ ਨੂੰ ਸਮਝਾਉਂਦੇ ਰਹੇ ਕਿ ਉਹ ਜੋ  ਕਹਿਣਾ ਚਾਹੁੰਦੇ ਹਨ ਪਹਿਲਾਂ ਉਸ ਨੂੰ ਸੁਣ ਲਿਆ ਜਾਵੇ ਪਰ ਅਬਦੁੱਲਾ ਨੂੰ ਬਿਨਾਂ ਸੰਬੋਧਨ ਦੇ ਹੀ ਵਾਪਸ ਪਰਤਣਾ ਪਿਆ। ਇੱਥੇ ਦੱਸ ਦੇਈਏ ਕਿ ਕਸ਼ਮੀਰੀ ਪੰਡਤ ਲੰਬੇ ਸਮੇਂ ਤੋਂ ਘਾਟੀ ਵਿਚ ਵਾਪਸੀ ਦੀ ਮੰਗ ਕਰ ਰਹੇ ਹਨ। ਕਸ਼ਮੀਰ ਵਿਚ ਭਾਜਪਾ ਪਾਰਟੀ ਕਸ਼ਮੀਰੀ ਪੰਡਤਾਂ ਦੇ ਮੁੱਦੇ ਨੂੰ ਲਗਾਤਾਰ ਚੁੱਕਦੀ ਰਹੀ ਹੈ। ਜਦਕਿ ਨੈਸ਼ਨਲ ਕਾਨਫਰੰਸ ਇਸ 'ਤੇ ਖੁੱਲ੍ਹ ਕੇ ਬੋਲਣ ਤੋਂ ਬਚਦੀ ਹੈ।

Unusual
Kashmir
Farooq Abdullah
pm narendra modi

International