ਅਮਰੀਕ-ਈਰਾਨ ਪੰਗਾ

ਆਸਮਾਨੀ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ

ਨਵੀਂ ਦਿੱਲੀ 2 ਜੁਲਾਈ (ਏਜੰਸੀਆਂ): ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੀਈਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦਿਆਂ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਵਿਆਨਾ ਵਿੱਚ ਬੈਠਕ ਹੋਈ ਸੀ। ਕਈ ਦੇਸ਼ ਇਸ ਫੈਸਲੇ ਤੋਂ ਹੈਰਾਨ ਹਨ। ਇਸ ਫੈਸਲੇ ਨਾਲ ਖ਼ਾਸ ਕਰਕੇ ਭਾਰਤ ਦੇ ਆਮ ਆਦਮੀ ਦੀ ਜੇਬ 'ਤੇ ਬੋਝ ਪਏਗਾ ਕਿਉਂਕਿ ਭਾਰਤ ਮੌਜੂਦਾ ਨੀ ਤੇਲ ਦੀ ਖਰੀਦ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਦਰਅਸਲ ਅਮਰੀਕਾ ਨੇ ਇਰਾਨ ਤੋਂ ਤੇਲ ਲੈਣ 'ਤੇ ਪਾਬੰਧੀ ਲਾਈ ਹੋਈ ਹੈ। ਇਸ ਤੋਂ ਪਹਿਲਾਂ ਭਾਰਤ ਇਰਾਨ ਕੋਲੋਂ ਤੇਲ ਦੀ ਮੰਗ ਦੇ ਵੱਡੇ ਹਿੱਸੇ ਦੀ ਪੂਰਤੀ ਕਰਦਾ ਸੀ ਪਰ ਹੁਣ ਅਜਿਹਾ ਨਹੀਂ। ਹਾਲਾਂਕਿ ਖ਼ੁਦ ਅਮਰੀਕਾ ਭਾਰਤ ਨੂੰ ਤੇਲ ਦੇਣ ਦੀ ਗੱਲ ਕਹੀ ਹੈ ਪਰ ਤੇਲ ਦੀਆਂ ਕੀਮਤਾਂ ਤੇ ਇਸ ਦੀ ਅਦਾਇਗੀ ਸਬੰਧੀ ਦੋਵਾਂ ਦੇਸ਼ਾਂ ਵਿਚਾਲੇ ਹਾਲੇ ਤਕ ਰਜ਼ਾਮੰਦੀ ਨਹੀਂ ਹੋਈ।ਇੱਥੇ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਭਾਰਤ ਇਰਾਨ ਨੂੰ ਰੁਪਏ ਵਿੱਚ ਤੇਲ ਦੀ ਕੀਮਤ ਦੀ ਅਦਾਇਗੀ ਲਈ ਲਗਪਗ ਤਿਆਰ ਕਰ ਚੁੱਕਾ ਸੀ ਪਰ ਅਮਰੀਕੀ ਪਾਬੰਧੀਆਂ ਨੇ ਭਾਰਤ ਦੀ ਕੀਤੇ ਕਰਾਏ 'ਤੇ ਪਾਣੀ ਫੇਰ ਦਿੱਤਾ।

ਤੇਲ, ਓਪੀਈਸੀ ਤੇ ਅਮਰੀਕਾ ਦੇ ਮੱਦੇਨਜ਼ਰ ਪੀਐਮ ਮੋਦੀ ਦਾ ਬਿਆਨ ਖ਼ਾਸਾ ਅਹਿਮ ਹੋ ਜਾਂਦਾ ਹੈ ਜੋ ਉਨ੍ਹਾਂ 7-20 ਸੰਮੇਲਨ ਵਿੱਚ ਦਿੱਤਾ ਸੀ ਜਦੋਂ ਉਨ੍ਹਾਂ ਅਮਰੀਕਾ ਨੂੰ ਸਾਫ ਕਰ ਦਿੱਤਾ ਸੀ ਕਿ 'ਦਾਦਾਗਿਰੀ' ਨਾਲ ਲਿਆ ਕੋਈ ਵੀ ਫੈਸਲਾ ਸਹੀ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤ ਆਪਣੇ ਹਿੱਤਾਂ ਨੂੰ ਪਹਿਲ ਦੇ ਕੇ ਕੋਈ ਵੀ ਫੈਸਲਾ ਲਏਗਾ। ਫਿਲਹਾਲ ਓਪੀਈਸੀ ਦੇ ਇਸ ਫੈਸਲੇ ਨਾਲ ਇਕੱਲਾ ਭਾਰਤ ਹੀ ਨਹੀਂ, ਬਲਕਿ ਚੀਨ ਦੀ ਵੀ ਚਿੰਤਾ ਵਧਣੀ ਤੈਅ ਹੈ। ਚੀਨ ਵੀ ਇਰਾਨ ਕੋਲੋਂ ਤੇਲ ਦਾ ਵੱਡਾ ਹਿੱਸਾ ਖਰੀਦਦਾ ਸੀ। ਓਪੀਈਸੀ ਨੇ ਆਪਣੇ ਫੈਸਲੇ ਵਿੱਚ ਸਾਫ ਕਰ ਦਿੱਤਾ ਹੈ ਕਿ ਉਹ ਮਾਰਚ 2020 ਤਕ ਤੇਲ ਦਾ ਉਤਪਾਦਨ ਘੱਟ ਕਰੇਗਾ। ਦੱਸ ਦੇਈਏ ਅਮਰੀਕਾ ਤੇਲ ਦਾ ਸਭ ਤੋਂ ਵੱਡਾ ਗਾਹਕ ਹੈ, ਪਰ ਉਹ ਓਪੀਈਸੀ ਦਾ ਮੈਂਬਰ ਨਹੀਂ ਹੈ। ਲਿਹਾਜ਼ਾ ਓਪੀਈਸੀ ਤੋਂ ਹੋਣ ਵਾਲੀ ਤੇਲ ਦੀ ਸਪਲਾਈ 'ਤੇ ਉਸ ਦਾ ਕੋਈ ਜ਼ੋਰ ਨਹੀਂ ਚੱਲਦਾ। ਸ਼ਨੀਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਤੇਲ ਉਤਪਾਦਨ ਵਿੱਚ ਕਟੌਤੀ ਦੀ ਮੰਗ ਨੂੰ ਸਹੀ ਠਹਿਰਾਉਂਦਿਆਂ ਸਾਊਦੀ ਅਰਬ ਦਾ ਸਮਰਥਨ ਕੀਤਾ ਸੀ।

Unusual
petrol and diesel
Inflation
Iran
USA

International