ਪੂੰਜੀਪਤੀਆਂ ਦੇ ਹਿੱਤ 'ਚ ਜਨਤਕ ਕੰਪਨੀਆਂ ਨੂੰ ਸੰਕਟ 'ਚ ਪਾ ਰਹੀ ਹੈ ਸਰਕਾਰ : ਸੋਨੀਆ ਗਾਂਧੀ

ਨਵੀਂ ਦਿੱਲੀ 2 ਜੁਲਾਈ (ਏਜੰਸੀਆਂ) : ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੀ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ਵਿਚ ਸੋਮਵਾਰ ਨੂੰ ਰਾਏਬਰੇਲੀ ਦੀ ਰੇਲ ਕੋਚ ਫੈਕਟਰੀ ਦੇ ਕੰਪਨੀਕਰਨ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਉਤੇ ਚੁਣੀਦੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਕੰਪਨੀਆਂ ਨੂੰ ਸੰਕਟ ਵਿਚ ਪਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ ਉਤੇ ਰੇਲਵੇ ਦੀ ਬਹੁਮੁੱਲ ਸੰਪਤੀਆਂ ਨੂੰ ਨਿੱਜੀ ਖੇਤਰ ਦੇ ਚੰਦ ਹੱਥਾਂ ਨੂੰ ਕੌਡੀਆਂ ਦੇ ਭਾਅ ਉਤੇ ਵੇਚਣ ਦਾ ਦੋਸ਼ ਲਗਾਇਆ ਅਤੇ ਇਸ ਗੱਲ ਉਤੇ ਅਫਸੋਸ ਪ੍ਰਗਟਾਇਆ ਕਿ ਸਰਕਾਰ ਨੇ ਨਿਗਮੀਕਰਨ ਦੇ ਪ੍ਰਯੋਗ ਲਈ ਰਾਏਬਰੇਲੀ ਦੀ ਮਾਡਰਨ ਕੋਚ ਕਾਰਖਾਨੇ ਵਰਗੀ ਇਕ ਬਹੁਤ ਕਾਮਯਾਬ ਪਰਿਯੋਜਨਾ ਨੂੰ ਚੁਣਿਆ ਹੈ। ਉਨ੍ਹਾਂ ਨਿਗਮੀਕਰਨ ਨੂੰ ਨਿੱਜੀਕਰਨ ਦੀ ਸ਼ੁਰੂਆਤ ਕਰਾਰ ਦਿੱਤਾ।

ਸੋਨੀਆ ਗਾਂਧੀ ਨੇ ਲੋਕ ਸਭਾ ਵਿਚ ਸਿਫਰ ਕਾਲ ਦੌਰਾਨ ਇਸ ਵਿਸ਼ੇ ਨੂੰ ਚੁੱਕਿਆ ਅਤੇ ਕਿਹਾ ਕਿ ਸਰਕਾਰ ਇਕ ਯੋਜਨਾ ਦੇ ਤਹਿਤ ਉਨ੍ਹਾਂ ਦੇ ਸੰਸਦੀ ਖੇਤਰ ਰਾਏਬਰੇਲੀ ਦੇ ਮਾਡਰਨ ਕੋਚ ਕਾਰਖਾਨੇ ਸਮੇਤ ਰੇਲਵੇ ਦੀ ਕੁਝ ਉਤਪਾਦਨ ਇਕਾਈਆਂ ਦਾ ਨਿਗਮੀਕਰਨ ਕਰਨ ਜਾ ਰਹੀ ਹੈ ਜੋ ਇਨ੍ਹਾਂ ਇਕਾਈਆਂ ਦੇ ਨਿੱਜੀਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਹਿਕਾ ਕਿ ਜੋ ਨਿਗਮੀਕਰਨ ਦਾ ਅਸਲੀ ਮਿਆਨੇ ਨਹੀਂ ਜਾਣਦੇ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਦਰਅਸਲ ਨਿੱਜੀਕਰਨ ਦੀ ਸ਼ੁਰੂਆਤ ਹੈ। ਇਹ ਦੇਸ਼ ਦੀ ਬਹੁ ਕੀਮਤੀ ਸੰਪਤੀਆਂ ਨੂੰ ਨਿੱਜੀ ਖੇਤਰ ਦੇ ਕੁਝ ਹੱਥਾ ਵਿਚ ਕੌਡੀਆਂ ਦੇ ਭਾਅ ਉਤੇ ਵੇਚਣ ਦੀ ਪ੍ਰਕਿਰਿਆ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਂਦੇ ਹਨ।

ਯੂਪੀਏ ਚੇਅਰਪਰਸ਼ਨ ਨੇ ਕਿਹਾ ਕਿ 'ਅਸਲੀ ਚਿੰਤਾ ਤਾਂ ਇਸ ਗੱਲ ਦੀ ਹੈ ਕਿ ਸਰਕਾਰ ਇਸ ਪ੍ਰਯੋਗ ਲਈ ਰਾਏਬਰੇਲੀ ਦੇ ਮਾਡਰਨ ਕੋਚ ਕਾਰਖਾਨੇ ਨੂੰ ਚੁਣਿਆ ਹੈ ਜੋ ਕਈ ਕਾਮਯਾਬ ਪਰਿਯੋਜਨਾਵਾਂ ਵਿਚੋਂ ਇਕ ਹੈ। ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਤਤਕਾਲੀਨ ਯੂਪੀਏ ਸਰਕਾਰ ਨੇ ਦੇਸ਼ ਦੇ ਘਰੇਲੂ ਉਤਪਾਦ ਨੂੰ ਵਧਾਵਾ ਦੇਣ ਲਈ ਭਾਵ 'ਮੇਕ ਇਨ ਇੰਡੀਆ' ਦੇ ਲਈ ਸ਼ੁਰੂ ਕੀਤਾ ਸੀ।

Unusual
Sonia Gandhi
Parliament
Center Government

International