ਪੰਜਾਬ ਰੋਡਵੇਜ਼ ਦੀ ਹੜਤਾਲ ਕਾਰਨ ਡੇਢ ਹਜ਼ਾਰ ਬੱਸਾਂ ਦਾ ਪਹੀਆ ਜਾਮ ਰਿਹਾ

ਸਵਾਰੀਆਂ ਨੂੰ ਹੋਣਾ ਪਿਆ ਬੁਰੀ ਤਰ੍ਹਾਂ ਖੱਜਲ ਖੁਆਰ 

ਬਨਵੈਤ ਚੰਡੀਗੜ੍ਹ 2 ਜੁਲਾਈ (ਕਮਲਜੀਤ ਸਿੰਘ) : ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ  ਪਨਬਸ ਦੀਆਂ ਪੰਦਰਾਂ ਸੌ ਬੱਸਾਂ ਅੱਜ ਨਾ ਚੱਲੀਆਂ ਜਿਸ ਕਾਰਨ ਮੁਸਾਫਰਾਂ ਨੂੰ ਬੁਰੀ ਤਰ੍ਹਾਂ ਖੱਜਲ ਖਵਾਰ ਹੋਣਾ ਪਿਆ। ਅੱਜ ਨੌਂ ਵਜੇ ਸ਼ੁਰੂ ਹੀ ਹੜਤਾਲ ਅਗਲੇ ਦੋ ਦਿਨ ਵੀ ਜਾਰੀ ਰਹੇਗੀ। ਤੇਜ਼ ਧੁੱਪ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਰੋਡਵੇਜ਼ ਕਰਮਚਾਰੀਆਂ ਨੇ ਅੱਜ ਸਵੇਰੇ ਨੌਂ ਵਜੇ ਤੋਂ ਲੈ ਕੇ ਦੁਪਹਿਰ ਬਾਰਾਂ ਵਿੱਚ ਤੱਕ ਰੋਸ ਰੈਲੀਆਂ ਕੀਤੀਆਂ। ਠੇਕਾ ਮੁਲਾਜ਼ਮਾਂ ਦਾ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਟਰੈਕਟ ਤੇ ਭਰਤੀ ਕੀਤੇ ਕੰਡਕਟਰ ਅਤੇ ਡਰਾਈਵਰਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਜਿਹੜਾ ਰੇਟ ਢਾਈ ਸਾਲ ਬੀਤ ਜਾਣ ਤੇ ਵੀ ਬੱਸਾਂ ਨਾ ਹੋਇਆ।

ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਦੇ ਕੰਡਕਟਰ ਤੇ ਮੁਲਾਜ਼ਮ ਸੱਤ ਤੋਂ ਅੱਠ ਹਜ਼ਾਰ ਪ੍ਰਤੀ ਮਹੀਨਾ ਤੇ ਕੰਮ ਕਰਨ ਲਈ ਮਜਬੂਰ ਹਨ।ਰੋਡਵੇਜ਼ ਕਰਮਚਾਰੀਆਂ ਨੇ ਤਿੰਨ ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਭਾਰੀ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ ਅਤੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਦੇ ਘਰ ਦਾ ਘਿਰਾਓ ਕਰਨ ਦੀ ਵੀ ਧਮਕੀ ਦੇ ਦਿੱਤੀ ਹੈ। ਅੱਜ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਸੜਕਾਂ ਤੇ ਨਾ ਆਉਣ ਕਾਰਨ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਬਠਿੰਡਾ ਦੇ ਬੱਸ ਅੱਡੇ ਤੇ ਮੁਸਾਫ਼ਰਾਂ ਨੂੰ ਬੁਰੀ ਤਰ੍ਹਾਂ ਖੱਜਲ ਖ਼ੁਆਰ ਹੋਣਾ ਪਿਆ। ਦੂਜੇ ਬੰਨੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਅੱਜ ਚਾਂਦੀ ਬਣੀ ਰਹੀ ਅਤੇ ਉਨ੍ਹਾਂ ਨੇ ਮਨਮਰਜ਼ੀ ਦਾ ਭਾੜਾ ਲੈ ਕੇ ਸਵਾਰੀਆਂ ਢੋਈਆਂ ।

ਇੱਕ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਦੀ ਹੜਤਾਲ ਨਾਲ ਪੰਜਾਬ ਸਰਕਾਰ ਨੂੰ ਕਈ ਕਰੋੜਾਂ ਦਾ ਘਾਟਾ ਪਵੇਗਾ। ਪਨਬੱਸ ਯੂਨੀਅਨ ਦੇ ਜਨਰਲ ਸਕੱਤਰ ਭਗਤ ਸਿੰਘ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ 

Unusual
Roadways
Strike
PUNJAB
Punjab Government

International