ਚੱਲ ਭਾਈ ਸਿੱਧੂ ਸਿਹਾਂ! ਗਵਰਨਰ ਨੇ ਕੀਤੀ ਉਂਗਲ ਖੜ੍ਹੀ

ਮੁੱਖ ਮੰਤਰੀ ਤੋਂ ਬਾਅਦ ਪੰਜਾਬ ਦੇ ਗਵਰਨਰ ਵੱਲੋਂ ਵੀ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ

ਚੰਡੀਗੜ•, 20 ਜੁਲਾਈ (ਕਮਲਜੀਤ ਸਿੰਘ ਬਨਵੈਤ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਤੋਂ ਬਾਅਦ ਪੰਜਾਬ ਦੇ ਰਾਜਪਾਲ ਵੀ.ਪੀ.ਐਸ ਬਦਨੌਰ ਦੋਵਾਂ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਜਿਸ ਨਾਲ ਉਹ ਰਸਮੀ ਤੌਰ 'ਤੇ ਪੰਜਾਬ ਮੰਤਰੀ ਮੰਡਲ ਵਿਚੋਂ ਬਾਹਰ ਹੋ ਗਏ ਹਨ। ਮੁੱਖ ਮੰਤਰੀ ਵੱਲੋਂ ਅਸਤੀਫਾ ਪੱਤਰ ਰਾਜਪਾਲ ਨੂੰ ਭੇਜੇ ਜਾਣ ਤੋਂ ਕੁਝ ਘੰਟਿਆਂ ਵਿਚ ਹੀ ਉਨਾ ਨੇ ਇਸ ਨੂੰ ਪ੍ਰਵਾਨ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ ਹੈ।  ਸਰਕਾਰੀ ਬੁਲਾਰੇ ਅਨੁਸਾਰ ਬਿਜਲੀ ਮੰਤਰਾਲਾ ਹਾਲ ਦੀ ਘੜੀ ਮੁੱਖ ਮੰਤਰੀ ਕੋਲ ਰਹੇਗਾ।  

ਕੈਪਟਨ ਅਮਰਿੰਦਰ ਸਿੰਘ ਨੇ  ਦਿੱਲੀ ਤੋਂ ਵਾਪਸ ਪਰਤਣ ਤੋਂ ਬਾਅਦ ਅੱਜ ਸਵੇਰੇ ਅਸਤੀਫਾ ਪੱਤਰ ਦੇਖਿਆ ਅਤੇ ਉਨਾ ਨੇ ਰਸਮੀ ਪ੍ਰਵਾਨਗੀ ਲਈ ਇਸ ਨੂੰ ਬਦਨੌਰ ਕੋਲ ਭੇਜ ਦਿੱਤਾ। ਇਸ ਪੱਤਰ ਵਿਚ ਸਿੱਧੂ ਨੇ ਇੱਕ ਸੱਤਰ ਵਿਚ ਆਪਣਾ ਅਸਤੀਫਾ ਦਿੱਤਾ ਹੈ ਅਤੇ ਇਸ ਦਾ ਕੋਈ ਵੀ ਸਪਸ਼ਟੀਕਰਨ ਜਾਂ ਵਿਸਤਾਰ ਨਹੀਂ ਦਿੱਤਾ। ਸਿੱਧੂ ਨੇ 10 ਜੂਨ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜਿਆ ਸੀ ਅਤੇ ਇਸ ਤੋਂ ਬਾਅਦ ਤਕਰੀਬਨ ਇੱਕ ਮਹੀਨੇ ਪਿੱਛੋਂ ਉਨਾ ਨੇ ਇਸ ਬਾਰੇ ਟਵੀਟ ਕੀਤਾ ਸੀ। ਇਸ ਤੋਂ ਬਾਅਦ ਉਨਾ ਨੇ ਫਿਰ ਆਪਣੇ ਟਵੀਟ ਵਿਚ ਕਿਹਾ ਸੀ ਕਿ ਉਹ ਰਸਮੀ ਤੌਰ 'ਤੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦੇਣਗੇ।

ਜਿਨ•ਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਕੀਤੇ ਫੇਰਬਦਲ ਦੇ ਹਿੱਸੇ ਵਜੋਂ ਉਨ•ਾਂ ਨੂੰ ਬਿਜਲੀ ਮੰਤਰਾਲਾ ਅਲਾਟ ਕੀਤਾ ਸੀ। ਆਖੀਰ ਉਨ•ਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਅਸਥਾਨ ਉੱਤੇ ਆਪਣਾ ਅਸਤੀਫਾ ਭੇਜ ਦਿੱਤਾ ਜਦਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦਿੱਲੀ ਵਿਖੇ ਸਨ।  ਗੌਰਤਲਬ ਹੈ ਕਿ ਸਿੱਧੂ ਨੇ ਆਪਣਾ ਨਵਾਂ ਵਿਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਨੂੰ ਝੋਨੇ ਦੇ ਚਲ ਰਹੇ ਸੀਜ਼ਨ ਦੌਰਾਨ ਖੁਦ ਮੁੱਖ ਮੰਤਰੀ ਦੇਖ ਰਹੇ ਸਨ। ਇਸ ਅਹਿਮ ਮੌਕੇ ਸੂਬੇ ਵਿਚ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਸੀ।

ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਇੱਕ ਬੰਨ੍ਹੇ ਕਾਂਗਰਸੀ ਖੇਮੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਦੂਜੇ ਬੰਨੇ ਭਾਜਪਾਈ ਇਸ ਨੂੰ ਲੈ ਕੇ ਚਿੰਤਤ ਹਨ ।  ਭਾਜਪਾਈਆਂ ਨੂੰ ਇਹ ਚਿੰਤਾ ਹੈ ਕਿ ਹਾਈ ਕਮਾਂਡ ਕਿਧਰੇ ਮੁੜ ਨਵਜੋਤ ਸਿੰਘ ਸਿੱਧੂ ਨੂੰ ਭਾਲ ਪਾਰਟੀ ਵਿੱਚ ਸ਼ਾਮਿਲ ਕਰਕੇ ਪੰਜਾਬ ਦੀ ਕਮਾਨ ਨਾ ਦੇ ਦੇਣ ਹਾਲਾਂਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਪਿੱਠ ਲੱਗਣ ਤੋਂ ਬਾਅਦ ਭਾਜਪਾ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਬਿਲਕੁਲ ਨਹੀਂ ਹੈ ।  ਨਵਜੋਤ ਸਿੰਘ ਸਿੱਧੂ ਸ਼ਤਰੰਜ ਦੀ ਅਗਲੀ ਕਿਹੜੀ ਚਾਲ ਖੇਡਣ ਲਈ ਸ਼ਹਿ ਲਾਈ ਬੈਠੇ ਹਨ ਇਹ ਸਮਾਂ ਹੀ ਦੱਸੇਗਾ।

Unusual
Navjot Singh Sidhu
Resign
Punjab Government
Capt Amarinder Singh

International