ਅਜ਼ਾਦੀ ਸਮਾਗਮਾਂ ਦਾ ਵਿਰੋਧ ਕਰਦੇ ਪੰਥਕ ਆਗੂ ਗ੍ਰਿਫ਼ਤਾਰ, ਦੇਰ ਸ਼ਾਮ ਨੂੰ ਰਿਹਾਅ

ਚੰਡੀਗੜ੍ਹ 14 ਅਗਸਤ (ਮੇਜਰ ਸਿੰਘ) : ਤਿੰਨ ਪੰਥਕ ਜਥੇਬੰਦੀਆਂ ਵਲੋਂ 15 ਅਗਸਤ ਦੇ ਬਾਈਕਟ ਦੇ ਸੱਦੇ ਸੰਬੰਧੀ 14 ਅਗਸਤ ਨੂੰ ਚੰਡੀਗੜ੍ਹ ਵਿਚ ਰੋਸ ਮਾਰਚ ਕੀਤਾ ਗਿਆ। ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਅ), ਯੂਨਾਈਟਿਡ ਅਕਾਲੀ ਦਲ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਆਗੂਆਂ ਵਲੋਂ ਬੇਅਦਬੀ ਮੁੱਦੇ, ਬੰਦੀ ਸਿੰਘਾਂ ਦੀ ਰਿਹਾਈ ਅਤੇ ਮੋਦੀ ਸਰਕਾਰ ਵਲੋਂ ਕਸ਼ਮੀਰ ਵਿਚ ਧਾਰਾ 370 ਦੇ ਖ਼ਾਤਮੇ ਤੇ ਕਸ਼ਮੀਰੀ ਲੋਕਾਂ ਤੇ ਹੋ ਰਹੇ ਜ਼ੁਲਮ ਤਸੱਦਦ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ।

ਚੰਡੀਗੜ੍ਹ ਪੁਲਿਸ ਵਲੋਂ ਇਨ੍ਹਾਂ ਆਗੂਆਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਸੈਕਟਰ 17 ਦੇ ਥਾਣੇ ਵਿਚ ਬੰਦ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਨੂੰ ਇਨ੍ਹਾਂ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਸਮੇਂ ਸਤਨਾਮ ਸਿੰਘ ਪਊਂਟਾ ਸਾਹਿਬ, ਪ੍ਰੋ. ਮਹਿੰਦਰਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਐਡਵੋਕੇਟ ਸਿਮਰਨ ਸਿੰਘ ਆਦਿ ਇਸ ਮਾਰਚ ਦੀ ਅਗਵਾਈ ਕਰ ਰਹੇ ਸਨ।

Unusual
Sikhs
Protest
Punjab Police

International