ਹੁਣ ਕੰਪਨੀ ਨੇ ਖੰਡੇ ਵਾਲੀ ਫੋਟੋ ਲਾਈ ਬੀੜੀ ਦੇ ਬੰਡਲ ਉੱਪਰ

ਸੁਨਾਮ ਊਧਮ ਸਿੰਘ ਵਾਲਾ 17 ਅਗਸਤ( ਮਲਕੀਤ ਸਿੰਘ ਜੰਮੂ )ਭਾਰਤ ਵਿੱਚ ਆਜ਼ਾਦੀ ਨੂੰ ਵਾਲ ਸਿੱਖਾਂ ਦਾ ਜੀਣਾ ਬੇਹਾਲ ਹੋਇਆ ਪਿਆ ਹੈ ।ਨਿੱਤ ਦਿਨ ਸਿੱਖਾਂ ਨੂੰ ਬੇਗਾਨੇਪਣ ਦਾ ਅਹਿਸਾਸ ਉਸ ਵਕਤ ਹੁੰਦਾ ਹੈ ਜਦੋਂ ਉਨ੍ਹਾਂ ਦੇ ਧਰਮ ਵਿਰਸੇ ਅਤੇ ਇਤਿਹਾਸ ਨਾਲ ਛੇੜਛਾੜ ਕੀਤੀ ਜਾਂਦੀ ਹੈ ,ਕਦੇ ਸਿੱਖ ਕਿਰਦਾਰ ਟੀਵੀ ਸੀਰੀਅਲਾਂ ਵਿੱਚ ਮਜ਼ਾਕ ਦਾ ਪਾਤਰ ਦਿਖਾਇਆ ਜਾਂਦਾ ਹੈ ,ਕਦੇ ਸਿੱਖਾਂ ਨੂੰ ਭੀੜ ਵੱਲੋਂ ਕੇਸਾਂ ਤੋਂ ਫੜ ਕੇ ਕੁੱਟਿਆ ਜਾਂਦਾ ਹੈ ਕਦੇ ਪੁਲੀਸ ਵੱਲੋਂ ਬੁਰੀ ਤਰਾਂ ਮਾਰ ਕੁਟਾਈ ਦੀਆਂ ਤਸਵੀਰਾਂ ਅਤੇ ਵੀਡੀਓ ਦਿਖਾਈ ਦਿੰਦੀਆਂ ਹਨ ।

ਆਜ਼ਾਦੀ ਬਾਅਦ ਦਾ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੂੰ ਭੀੜ ਵੱਲੋਂ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਜਾਂਦਾ ਰਿਹਾ ਹੈ ,।ਅਤੇ ਪੁਲਿਸ ਵੱਲੋਂ ਅੱਤਵਾਦੀ ਦੱਸ ਕੇ ਹਜ਼ਾਰਾਂ ਬੇਗੁਨਾਹ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਹਰ ਸਿੱਖ ਦੇ ਦਿਲ ਤੇ ਗਹਿਰੀ ਚੋਟ ਮਾਰ ਰਹੀ ਹੈ ।ਤਾਜ਼ਾ ਮਾਮਲਾ ਸੋਸ਼ਲ ਮੀਡੀਆ ਉੱਪਰ ਬੀੜੀ ਦੇ ਬੰਡਲ ਉੱਤੇ  ਬੱਚੇ ਦੀ ਫੋਟੋ ਦਾ ਹੈ ਜਿਸ ਦੇ ਸਿਰ ਤੇ ਪਟਕਾ ਬੰਨਿਆ ਹੋਇਆ ਅਤੇ ਖੰਡਾ ਛਾਪਿਆ ਹੋਇਆ ਹੈ ।ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਖਾਲਸੇ ਦਾ ਨਿਸ਼ਾਨ ਖੰਡਾ ਜਿਸ ਨੂੰ ਹੁਣ ਤੱਕ ਤੰਬਾਕੂ ਦੀ ਕੰਪਨੀ ਨੇ ਛਾਪ ਕੇ ਬੱਜਰ ਪਾਪ ਕੀਤਾ ਹੈ  ਜੋ ਕਿ ਸਿੱਖ ਹਿਰਦਿਆਂ ਉਪਰ ਭਾਰੀ ਸੱਟ ਮਾਰ ਰਿਹਾ ਹੈ ।ਇਸ ਪੈਕਟ ਉੱਪਰ ਕਿਸੇ ਹੋਰ ਭਾਸ਼ਾ ਦਾ ਵਰਨਣ ਹੈ ਜੋ ਕਿ ਭਾਰਤ ਵਿੱਚ ਬੋਲੀ ਜਾਂਦੀ ਹੈ ।

ਸਵਾਲ ਇਹ ਉੱਠਦਾ ਹੈ ਕਿ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਕੁਝ ਵੀ ਕਰੀ ਜਾਵੇ ਕੀ ਭਾਰਤ ਦੇ ਕਾਨੂੰਨ ਨੂੰ ਇਸਦੀ ਕੋਈ ਪ੍ਰਵਾਹ ਹੈ ਇਹ ਤਾਂ ਸੈਂਕੜੇ ਘਟਨਾਵਾਂ ਵਾਪਰਨ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ ਇਹੀ ਸਬੂਤ  ਦਿਖਾਈ ਦਿੰਦਾ ਹੈ ਕਿ ਭਾਰਤ ਦਾ ਨਿਆਂਤੰਤਰ ਸਿੱਖਾਂ ਨੂੰ ਇਨਸਾਫ਼ ਦੇ ਕੇ ਰਾਜੀ ਹੀ ਨਹੀਂ । ਦੂਜੇ ਪਾਸੇ ਸਿੱਖਾਂ ਦੀਆਂ ਸਿਰਮੌਰ ਜਥੇਬੰਦੀਆਂ ਜੋ ਕਿ ਪੰਥ ਦੀ ਪਹਿਰੇਦਾਰੀ ਦਾ ਦਾਅਵਾ ਕਰਦੀਆਂ ਹਨ ਐੱਸ ਜੀ ਪੀ ਸੀ ਅਤੇ ਅਕਾਲੀ ਦਲ ਬਾਦਲ ਇਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਕੋਈ ਸਿੱਖੀ ਦੇ ਧੱਕੇ ਦੀ ਆਵਾਜ਼ ਤਾਂ ਬੜੇ ਜ਼ੋਰ ਸ਼ੋਰ ਨਾਲ ਉਠਾਈ ਜਾਂਦੀ ਹੈ ਲੇਕਿਨ ਭਾਰਤ ਵਿੱਚ ਹੁੰਦੇ ਸਿੱਖਾਂ ਨਾਲ ਜੁਰਮਾਂ ਨੂੰ ਦੇਖ ਕੇ  ਰੱਖੀ ਜਾਂਦੀ ਚੁੱਪ ਇਹਨਾਂ ਨੂੰ ਵੀ ਸੰਕਿਆਂ ਵਿੱਚ ਖੜ੍ਹੇ ਕਰਦੀ ਹੈ ।

Unusual
Sikhs
religious

International