ਟੈਕਸਸ 'ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਫ਼ਸਰ ਦਾ ਗੋਲੀ ਮਾਰ ਕੇ ਕਤਲ

ਹਯੂਸਟਨ 28 ਸਤੰਬਰ (ਏਜੰਸੀਆਂ) : ਅਮਰੀਕਾ ਦੇ ਟੇਕਸਸ 'ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਖ਼ਬਰਾਂ ਮੁਤਾਬਕ ਟੇਕਸਸ ਦੇ ਸਾਈਪ੍ਰਸ਼ ਸਿਟੀ ਦੇ ਕੋਲ ਇਹ ਘਟਨਾ ਹੋਈ। ਹੈਰਿਸ ਕਾਉਂਟੀ ਸ਼ੇਰਿਫ ਦੇ ਦਫਤਰ ਡਿਪਟੀ 42 ਸਾਲਾ ਸੰਦੀਪ ਧਾਰੀਵਾਲ ਨੂੰ ਟ੍ਰੈਫਿਕ ਸਿਗਨਲ 'ਤੇ ਪਿੱਛੋਂ ਇੱਕ ਵਿਅਕਤੀ ਨੇ ਗੋਲੀਆਂ ਮਾਰੀਆਂ। ਧਾਲੀਵਾਲ ਦੇ ਕਤਲ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰ ਦੁੱਖ ਜ਼ਾਹਿਰ ਕੀਤਾ ਹੈ।

ਧਾਰੀਵਾਲ ਨੂੰ ਹੈਲੀਕਾਪਟਰ ਦੀ ਮਦਦ ਨਾਲ ਮੇਮੋਰੀਅਲ ਹਰਮਨ ਹਸਪਤਾਲ ਲੈ ਜਾਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਸਬੰਧਿਤ ਅਧਿਕਾਰੀਆਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਵੀ ਲਿਆ ਹੈ। ਖ਼ਬਰਾਂ ਮੁਤਾਬਕ ਇੱਕ ਵੀਡੀਓ 'ਚ ਇਹ ਨਜ਼ਰ ਆ ਰਿਹਾ ਹੈ ਕਿ ਧਾਰੀਵਾਲ ਅਤੇ ਸ਼ੱਕੀ ਆਪਣੇ ਵਾਹਨ 'ਚ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ 'ਚ ਕੋਈ ਬਹਿਸ ਨਹੀ ਹੋਈ। ਇਸ ਤੋਂ ਬਾਅਦ ਧਾਰੀਵਾਲ ਆਪਣੀ ਕਾਰ ਕੋਲ ਪਹੁੰਚੇ ਤਾਂ ਸ਼ੱਕੀ ਭੱਜ ਕੇ ਆਇਆ ਅਤੇ ਉਸ ਨੇ ਧਾਰੀਵਾਲ ਨੂੰ ਗੋਲੀ ਮਾਰ ਦਿੱਤੀ।

Unusual
Crime
Sikhs
USA

International