ਆਖਰ ਪੰਜਾਬੀਆਂ ਦੇ ਗੁੱਸੇ ਅੱਗੇ ਝੁਕਿਆ ਗੁਰਦਾਸ ਮਾਨ, ਮੰਗੀ ਮਾਫ਼ੀ

ਕਈ ਵਾਰ ਮਾਹੌਲ ਅਜਿਹਾ ਬਣ ਜਾਂਦਾ ਇਸ ਤਰ੍ਹਾਂ ਕਈ ਚੀਜ਼ਾਂ ਵੱਸ ਵਿੱਚ ਨਹੀਂ ਰਹਿੰਦੀਆਂ : ਗੁਰਦਾਸ ਮਾਨ

ਬਠਿੰਡਾ 28 ਸਤੰਬਰ (ਅਨਿਲ ਵਰਮਾ) ਮੋਦੀ ਸਰਕਾਰ ਅਤੇ ਆਰਐਸਐਸ ਦੇ ਕਰਿੰਦੇ ਅਮਿਤ ਸ਼ਾਹ ਦੀ ਬੋਲੀ ਵਿੱਚ ਬੋਲਣ ਵਾਲੇ ਪੰਜਾਬ ਦੇ ਗਾਇਕ ਗੁਰਦਾਸ ਮਾਨ ਵੱਲੋਂ ਇੱਕ ਦੇਸ਼ ਇੱਕ ਭਾਸ਼ਾ ਦਾ ਨਾਅਰਾ ਦਿੰਦੇ ਹੋਏ ਪੰਜਾਬੀ ਮਾਂ ਬੋਲੀ ਦਾ ਵਿਰੋਧ ਜਤਾਇਆ ਅਤੇ ਇਸ ਗੱਲ ਤੋਂ ਗੁੱਸੇ ਵਿੱਚ ਭੜਕੇ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਵਿਰੋਧ ਕੀਤੇ ਗਏ ਪ੍ਰੰਤੂ ਉਸ ਵਿਰੋਧ ਤੋਂ ਸਬਕ ਲੈਣ ਦੀ ਬਜਾਏ ਗੁਰਦਾਸ ਮਾਨ ਨੇ ਪੰਜਾਬੀਆਂ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਗਈ ਜਿਸ ਦਾ ਦੇਸ਼ ਵਿਦੇਸ਼ ਅਤੇ ਹੁਣ ਪੰਜਾਬ ਵਿੱਚ ਗੁਰਦਾਸ ਮਾਨ ਦਾ ਡੱਟਵਾਂ ਵਿਰੋਧ ਕੀਤਾ ਗਿਆ ਤਾਂ ਆਖਰਕਾਰ ਪੰਜਾਬੀਆਂ ਦੇ ਸੰਘਰਸ਼ ਅੱਗੇ ਝੁਕਦੇ ਹੋਏ ਗੁਰਦਾਸ ਮਾਨ ਨੇ ਅੱਜ ਮਾਫ਼ੀ ਮੰਗ ਲਈ ਹੈ ਉਨ੍ਹਾਂ ਇੱਕ ਸ਼ੋਅ ਦੌਰਾਨ ਕਿਹਾ ਕਿ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਈ ਗੱਲਾਂ ਵੱਸ ਵਿੱਚ ਨਹੀਂ ਰਹਿੰਦੀਆਂ ਜੇਕਰ ਉਹ ਮਾਹੌਲ ਨਾ ਬਣਦਾ ਤਾਂ ਉਨ੍ਹਾਂ ਨੇ ਵੀ ਅਜਿਹਾ ਨਹੀਂ ਕਰਨਾ ਸੀ ਤੇ ਮੈਂ ਵੀ ਅਜਿਹਾ ਨਹੀਂ ਬੋਲਣਾ ਸੀ ਜਿਸ ਲਈ ਉਹ ਜੋ ਵੀ ਹੋਇਆ ਉਸ ਲਈ ਮਾਫੀ ਮੰਗਦੇ ਹਨ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਤਰੱਕੀਆਂ ਬਖਸ਼ੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਗੁਰਦਾਸ ਮਾਨ ਵੱਲੋਂ ਮਾਫ਼ੀ ਮੰਗਣ ਤੇ ਪ੍ਰੋਗਰਾਮ ਵਿੱਚ ਹਾਜ਼ਰੀ ਨੂੰ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ ਪ੍ਰੰਤੂ ਹੁਣ ਦੇਖਣਾ ਹੋਵੇਗਾ ਕਿ ਗੁਰਦਾਸ ਮਾਨ ਆਉਂਦੇ ਸਮੇਂ ਵਿੱਚ ਪੰਜਾਬੀ ਦੇ ਹੱਕ ਵਿੱਚ ਕਿੱਥੋਂ ਤੱਕ ਸਟੈਂਡ ਲੈਂਦੇ ਹਨ ਜਾਂ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਇੱਕ ਦੇਸ਼ ਇੱਕ ਭਾਸ਼ਾ ਹਿੰਦੀ ਦੇ ਸਮਰਥਨ ਵਿੱਚ ਕਰਦੇ ਹਨ ?

Unusual
Gurdas Mann
PUNJAB
Punjabi Singer
Language

International