ਬੀ.ਜੇ.ਪੀ. ਨੇ ਕੈਪਟਨ ਨੂੰ ਵਰਤਕੇ ਮਨਮੋਹਨ ਨੂੰ ਮੁਕਰਾਇਆ, ਨਹੀਂ ਜਾਣਗੇ ਪਾਕਿਸਤਾਨ

ਤਿੰਨ ਘੰਟੇ ਵਿਚ ਕੈਪਟਨ ਨੇ ਆਪਣੇ ਬਿਆਨ ਬਦਲੇ, ਮਨਮੋਹਣ ਸਿੰਘ ਵੀ ਦੁਚਿੱਤੀ 'ਚ

ਨਵੀ ਦਿੱਲੀ 3 ਅਕਤੂਬਰ (ਪਹਿਰੇਦਾਰ ਬਿਊਰੋ) ਪਾਕਿਸਤਾਨ ਸਰਕਾਰ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਛੱਡਕੇ,ਸਾਬਕਾ ਪ੍ਰਧਾਨ ਮੰਤਰੀ ਸ.ਮਨਮੋਹਨ ਸਿੰਘ ਨੂੰ ਕਰਤਾਪਪੁਰ ਸਾਹਿਬ ਕਾਰੀਡੋਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ। ਕਿਆਸਰਾਈਆਂ ਕੀਤੀਆਂ ਜਾ ਰਹੀਆਂ ਸਨ ਕਿ ਸ.ਮਨਮੋਹਨ ਸਿੰਘ ਪਾਕਿਸਤਾਨ ਜਾ ਸਕਦੇ ਹਨ। ਕਿਉਂਕਿ ਸ. ਮਨਮੋਹਨ ਸਿੰਘ ਸਿੱਖ ਭਾਈਚਾਰੇ ਦੇ ਨਿਰਵਿਵਾਦਤ ਕੌਮਾਂਤਰੀ ਆਗੂ ਹਨ। ਪਰ ਬੀ.ਜੇ.ਪੀ. ਨੇ ਸ੍ਰੀ ਨਰਿੰਦਰ ਮੋਦੀ ਨੂੰ ਸੱਦਾ ਨਾ ਦਿੱਤੇ ਜਾਣ ਨੂੰ ਆਪਣੀ ਹੇਠੀ ਸਮਝਿਆ ਹੈ। ਇਸ ਕਰਕੇ ਸਿਆਸੀ ਪੰਡਤਾਂ ਨੇ ਕਿਆਫ਼ਾ ਲਗਾਇਆ ਹੈ ਕਿ ਬੀ.ਜੇ.ਪੀ.ਨੇ ਪੰਜਾਬ ਦੇ ਮੁਖ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਤਰੀਕੇ ਸ.ਮਨਮੋਹਨ ਸਿੰਘ ਕੋਲ ਭੇਜਿਆ ਤਾਂ ਕਿ ਉਹਨਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਸ.ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਸ.ਮਨਮੋਹਨ ਸਿੰਘ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਸਮਾਗਮ ਵਿਚ ਨਹੀਂ ਜਾਣਗੇ। ਪਰ ਭਾਰਤ ਵਾਲੇ ਪਾਸੇ,ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਿਰਕਤ ਕਰਨਗੇ ਅਤੇ ਭਾਰਤ ਵੱਲੋਂ ਜਾਣ ਵਾਲੇ ਪਹਿਲੇ ਜਥੇ ਵਿਚ ਆਪਣੇ ਨਾਲ,ਸ.ਮਨਮੋਹਨ ਸਿੰਘ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ । ਪਰ ਕੁਝ ਘੰਟਿਆਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਕਰਤਾਰਪੁਰ ਕਾਰੀਡੋਰ ਖੁੱਲਣ ਉੱਤੇ ਕਦੇ ਵੀ ਮੇਰਾ ਪਾਕਿਸਤਾਨ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਸ.ਮਨਮੋਹਨ ਸਿੰਘ ਕਿਉਂ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਆਪ ਅਤੇ ਸ.ਮਨਮੋਹਨ ਸਿੰਘ ਦੀਆਂ ਪਾਕਿਸਤਾਨ ਜਾਣ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ।    

Unusual
Capt Amarinder Singh
MANMOHAN SINGH
Kartarpur Corridor

International