ਕੈਨੇਡਾ ਚ ਪੰਜਾਬੀਆਂ ਦੀ ਬੱਲੇ-ਬੱਲੇ

ਟਰੂਡੋ ਦੀ ਪਾਰਟੀ ਨੇ ਕੀਤੀ ਜਿੱਤ ਹਾਸਿਲ, ਪਰ ਸਰਕਾਰ ਬਣਾਉਣ ਲਈ ਲੈਣਾ ਪਵੇਗਾ ਸਰਦਾਰ ਦਾ ਸਹਾਰਾ

ਜਗਮੀਤ ਸਿੰਘ ਹੋ ਸਕਦੇ ਹਨ, ਕੈਨੇਡਾ ਦੇ ਉਪ ਪ੍ਰਧਾਨ ਮੰਤਰੀ

18 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਕੈਲਗਰੀ 22 ਅਕਤੂਬਰ (ਏਜੰਸੀਆਂ) ਕੈਨੇਡਾ ਦੀਆਂ 43ਵੀਆਂ ਚੋਣਾਂ 'ਚ ਮੁੜ ਜਸਟਿਨ ਟਰੂਡੋ ਸੱਤਾ 'ਚ ਆ ਗਏ ਹਨ ਪਰ ਚਾਰ ਸਾਲ ਪਹਿਲਾਂ ਸ਼ਾਨਦਾਰ ਬਹੁਮਤ ਹਾਸਿਲ ਕਰ ਕੇ ਸਰਕਾਰ ਬਣਾਉਣ ਵਾਲੀ ਲਿਬਰਲ ਪਾਰਟੀ ਨੂੰ ਇਸ ਵਾਰ ਬਹੁਮਤ ਹਾਸਲ ਨਹੀਂ ਹੋਇਆ ਹੈ। ਜਸਟਿਨ ਟਰੂਡੋ ਦੀ ਅਗਵਾਈ 'ਚ ਪਾਰਟੀ ਹੁਣ ਘੱਟ ਗਿਣਤੀ ਸਰਕਾਰ ਬਣਾਏਗੀ। ਬੀਤੀ ਦੇਰ ਰਾਤ ਆਏ ਚੋਣ ਨਤੀਜਿਆਂ 'ਚ ਲਿਬਰਲ ਪਾਰਟੀ ਨੂੰ 157, ਕੰਜ਼ਰਵੇਟਿਵ ਨੂੰ 121, ਬਲੌਕ ਕਿਉਬੈਕਵਾ ਨੂੰ 32 ਅਤੇ ਐੱਨਡੀਪੀ ਨੂੰ 25 ਸੀਟਾਂ ਹਾਸਲ ਹੋਈਆਂ ਹਨ। ਗ੍ਰੀਨ ਪਾਰਟੀ 3 ਸੀਟਾਂ ਲੈ ਗਈ ਹੈ। ਬਹੁਮਤ ਹਾਸਲ ਕਰਨ ਵਾਸਤੇ 170 ਸੀਟਾਂ ਦੀ ਲੋੜ ਸੀ ਪਰ ਹੁਣ ਲਿਬਰਲ ਸਰਕਾਰ ਨੂੰ ਕਿਸੇ ਇਕ ਹੋਰ ਰਾਜਨੀਤਕ ਪਾਰਟੀ ਦਾ ਆਸਰਾ ਲੈ ਕੇ ਸਰਕਾਰ ਬਣਾਉਣੀ ਪਵੇਗੀ।

ਕੈਲਗਰੀ 'ਚ ਸਾਰੀਆਂ ਸੀਟਾਂ 'ਤੇ ਹੀ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਕੈਲਗਰੀ ਫੌਰੈਸਟ ਲੌਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਆਪਣੇ ਨੇੜਲੇ ਵਿਰੋਧੀ ਲਿਬਰਲ ਪਾਰਟੀ ਦੇ ਡਾ. ਜਗਦੀਸ਼ ਰਾਏ ਆਨੰਦ ਨੂੰ ਹਰਾ ਕੇ ਇਹ ਸੀਟ ਜਿੱਤੀ ਜਦਕਿ ਕੈਲਗਰੀ ਸਕਾਈਵਿਊ ਤੋਂ ਜਗਦੀਪ ਕੌਰ ਸਹੋਤਾ ਨੇ ਲਿਬਰਲ ਉਮੀਦਵਾਰ ਨਿਰਮਲਾ ਨਾਇਡੂ ਨੂੰ ਪਛਾੜ ਕੇ ਸੀਟ ਜਿੱਤ ਲਈ ਹੈ।ਇਸ ਤੋਂ ਇਲਾਵਾ ਗ੍ਰਿਨ ਪਾਰਟੀ ਸਿਰਫ਼ 3 ਸੀਟਾਂ ਹੀ ਹਾਸਲ ਕਰ ਸਕੀ। ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਵੀ ਉਮੀਦਵਾਰ ਸਨ। ਇਨ੍ਹਾਂ ਚੋਂ 18 ਪੰਜਾਬੀਆਂ ਨੇ ਵੱਖੋ ਵੱਖ ਪਾਰਟੀਆਂ 'ਚ ਜਿੱਤ ਹਾਸਲ ਕੀਤੀ ਹੈ।

ਲਿਬਰਲ ਪਾਰਟੀ ਦੇ ਪੰਜਾਬੀ:

1. ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ਬ੍ਰਿਟਿਸ਼ ਕੋਲੰਬੀਆ )
2. ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਰਿਟਿਸ਼ ਕੋਲੰਬੀਆ )
3. ਸੁੱਖ ਧਾਲੀਵਾਲ (ਹਲਕਾ ਸਰੀ ਸੈਂਟਰ/ ਰਿਟਿਸ਼ ਕੋਲੰਬੀਆ )
4. ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ )
5. ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ)
6. ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓੰਟਾਰੀਓ )
7. ਰੂਬੀ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓੰਟਾਰੀਓ)
8. ਸੋਨੀਆ ਸਿੱਧੂ (ਹਲਕਾ ਬਰੈਂਪਟਨ ਸਾਊਥ/ ਓੰਟਾਰੀਓ)
9. ਕਮਲ ਖਹਿਰਾ (ਹਲਕਾ ਬਰੈਂਪਟਨ ਵੈਸਟ/ਓੰਟਾਰੀਓ)
10. ਬਰਦੀਸ਼ ਚੱਘਰ (ਹਲਕਾ ਵਾਟਰਲੂ, ਓੰਟਾਰੀਓ )
11. ਗਗਨ ਸਿਕੰਦ (ਹਲਕਾ ਮਿਸੀਸਾਗਾ- ਸਟਰੀਟਸਵਿਲ/ ਓੰਟਾਰੀਓ)
12. ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ ਓੰਟਾਰੀਓ)
13. ਅੰਜੂ ਢਿੱਲੋਂ (ਹਲਕਾ ਲਛੀਨ-ਲਾਸਾਨ / ਕਿਊਬੈੱਕ)

ਐਨਡੀਪੀ ਦੇ ਪੰਜਾਬੀ:
14. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ)

ਕੰਜ਼ਰਵੇਟਿਵ ਦੇ ਪੰਜਾਬੀ:
15. ਟਿਮ ਉੱਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ)
16. ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ਅਲਬਰਟਾ)
17. ਬੌਬ ਸਰੋਏ (ਹਲਕਾ ਮਾਰਖਮ ਯੂਨੀਅਨਵਿਲ/ ਓੰਟਾਰੀਓ )
18. ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ / ਅਲਬਰਟਾ )

Unusual
Canada
Justin Trudeau
Election 2019
Jagmeet Singh
NRI

International