ਇਮਰਾਨ ਖਾਨ ਨੇ ਰੱਖਿਆ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਹ ਪੱਥਰ

ਅੰਮ੍ਰਿਤਸਰ 28 ਅਕਤੂਬਰ (ਚਰਨਜੀਤ ਸਿੰਘ) ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ ਪਾਕਿਸਤਾਨ ਸਰਕਾਰ ਨੇ ਸਿੱਖਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਅੱਜ ਨੀਹ ਪੱਥਰ ਰਖਿਆ। ਨੀਹ ਪਥਰ ਰਖਣ ਦੀ ਰਸਮ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਦਾ ਕੀਤੀ। ਨਨਕਾਣਾ ਸਾਹਿਬ ਵਿਖੇ ਇਸ ਯੂਨੀਵਰਸਿਟੀ ਦਾ ਬਨਣਾ ਸਿੱਖਾਂ ਲਈ ਬੇਹਦ ਸਨਮਾਨ ਦੀ ਗਲ ਹੈ। ਪੱਤਰਕਾਰਾਂ ਨਾਲ ਗਲ ਕਰਦਿਆਂ ਜਨਾਬ ਇਮਰਾਨ ਖਾਨ ਨੇ ਕਿਹਾ ਕਿ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਸਿੱਖਾਂ ਦੇ  ਮਹਤਵਪੂਰਨ ਅਸਥਾਨ ਹਨ।

ਸਿੱਖ ਜਦੋ ਵੀ ਚਾਹੁਣ ਇਥੇ ਆ ਕੇ ਦਰਸ਼ਨ ਕਰ ਸਕਦੇ ਹਨ ਅਸੀ ਕਦੇ ਵੀ ਕਿਸੇ ਵੀ ਸਿੱਖ ਦੀ ਫੇਰੀ ਨੂੰ ਨਹੀ ਰੋਕਾਂਗੇ ਭਾਵੇ ਦੋਹਾਂ ਦੇਸ਼ਾਂ ਵਿਚਕਾਰ ਸੰਬਧ ਕਿੰਨੇ ਵੀ ਤਨਾਅ ਪੂਰਨ ਹੋਣ। ਉਨਾਂ ਕਿਹਾ ਕਿ ਅਸੀ ਚਾਹਬੁਦੇ ਹਾਂ ਕਿ ਏਸ਼ੀਆਂ ਵਿਚ ਅਮਨ ਸ਼ਾਤੀ ਕਾਇਮ ਹੋਵੇ। ਅਜਿਹੇ ਹਲਾਤਾਂ ਵਿਚ  ਬਾਬਾ ਗੁਰੂ ਨਾਨਕ ਦਾ ਸੰਦੇਸ਼ ਖਿਤੇ ਵਿਚ ਅਮਨ , ਸ਼ਾਤੀ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ। ਉਨਾਂ ਯੁਨੀਵਰਸਿਟੀ ਨੂੰ ਏਸ਼ੀਆ ਦੀ ਸਭ ਤੋ ਵਧੀਆਂ ਯੂਨੀਵਰਸਿਟੀਆਂ ਵਿਚੋ ਇਕ ਹੋਵੇਗੀ। ਉਨਾ ਕਿਹਾ ਕਿ ਅਸੀ ਅਗਲੇ ਮਹੀਨੇ ਤੋ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਹਲਣ ਜਾ ਰਹੇ ਹਾਂ ਜੋ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਵਿਚ ਇਕ ਪੁਲ ਦਾ ਕੰਮ ਕਰੇਗਾ।

ਇਸ ਮੌਕੇ ਤੇ ਪਾਕਿਸਤਾਨੀ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ, ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਉਸਮਾਨ ਬੁਜ਼ਦਾਰ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਜਰਨਲ ਸਕਤੱਰ ਸ੍ਰ ਅਮੀਰ ਸਿੰਘ ਆਦਿ ਹਾਜਰ ਸਨ।

Unusual
Imran Khan
University
pakistan

International